ਦੀਪ ਕੰਬੋਜ਼ ਮਲੁਕਪੁਰਾ Deep kamboj Malukpura

(ਜਿਲ੍ਹਾ ਪ੍ਰਧਾਨ , ਆਮ ਆਦਮੀ ਪਾਰਟੀ -ਫਾਜ਼ਿਲਕਾ )

ਜਾਣਕਾਰੀ

ਆਮ ਆਦਮੀ ਪਾਰਟੀ ਦੇ ਨੋਜਵਾਨ ਆਗੂ ਦੀਪ ਕੰਬੋਜ਼ ਮਲੁਕਪੁਰਾ ਪੁਰਾ ਨਾਮ ਕੁਲਦੀਪ ਕੁਮਾਰ ਪੁੱਤਰ ਸ੍ਰੀ ਸ਼ਾਮ ਲਾਲ ਪਿੰਡ ਮਲੁਕਪੁਰਾ ( ਢਾਣੀ ਮਲੁਕਪੁਰਾ )

ਦੀਪ ਕੰਬੋਜ਼ ਦਾ ਜਨਮ 5 ਦਸੰਬਰ , 1990 ਨੂੰ ਪਿੰਡ ਮਲੁਕਪੁਰਾ , ਤਹਿਸੀਲ ਅਬੋਹਰ , ਜਿਲ੍ਹਾ - ਫਾਜ਼ਿਲਕਾ ਵਿੱਖੇ ਹੋਇਆ ।

ਪੜ੍ਹਾਈ

ਦੀਪ ਕੰਬੋਜ਼ ਮਲੁਕਪੁਰਾ ਨੇ ਮੁੱਢਲੀ ਪੜ੍ਹਾਈ ਆਪਣੇ ਢਾਣੀ ਦੇ ਪ੍ਰਾਇਮਰੀ ਸਕੂਲ ਤੋਂ 5 ਵੀ ਕਲਾਸ ਤੱਕ ਦੀ ਪੜ੍ਹਾਈ ਕੀਤੀ ।

ਮੈਟ੍ਰਿਕ ਦੀ ਪੜ੍ਹਾਈ ਸਰਕਾਰੀ ਹਾਈ ਸਕੂਲ ਮਲੁਕਪੁਰਾ ਤੋਂ ਪ੍ਰਾਪਤ ਕੀਤੀ ।

ਮੈਟ੍ਰਿਕ ਕਰਨ ਤੋਂ ਬਾਅਦ DIPLOMA , 2006 ਤੋਂ 2009 ਤੱਕ ਛਾਪਿਆ ਵਾਲੀ ਪੋਲੀਟੈਕਨਿਕ ਕਾਲਜ਼ ਮਲੋਟ ਤੋਂ ਕੀਤੀ । ਇਸ ਤੋਂ ਬਾਅਦ BTECH ਵੀ ਇਸੇ ਕਾਲਜ਼ ਤੋਂ 2009 ਤੋਂ 2012 ਦੌਰਾਨ ਕੀਤੀ ।

ਰਾਜਨੀਤੀ ਚ ਸਮੂਲੀਅਤ

ਦਿੱਲੀ ਵਿੱਚ ਜਦੋਂ ਅੰਨ੍ਹਾਂ ਅੰਦੋਲਨ ਸ਼ੁਰੂ ਹੁੰਦਾ ਹੈ ਤਾਂ ਉਸ ਤੋਂ ਬਹੁਤ ਪ੍ਰਭਾਵਿਤ ਹੋਏ ਉਸ ਤੋਂ ਬਾਅਦ ਅੰਦੋਲਨ ਦੇ ਵਿੱਚ ਅਰਵਿੰਦ ਕੇਜਰੀਵਾਲ ਜੀ ਦੀ ਕੁਸ਼ਲ ਅਗਵਾਈ ਤੋਂ ਪ੍ਰਭਾਵਿਤ ਹੋ 26 ਜੂਨ 2014 ਨੂੰ OFFICIAL ਤੌਰ ਤੇ JOIN ਕੀਤੀ । ਉਸ ਤੋਂ ਬਾਅਦ ਉਹਨਾਂ ਨੇ ਦਿਨ ਰਾਤ ਮਿਹਨਤ ਕਰ ਪਾਰਟੀ ਦੇ ਅੰਦਰ ਵੱਡੇ ਵੱਡੇ ਅਹੁਦੇ ਵੀ ਪ੍ਰਾਪਤ ਕੀਤੇ ।

ਕੁਲਦੀਪ ਕੁਮਾਰ ਤੋਂ ਦੀਪ ਕੰਬੋਜ਼ ਮਲੁਕਪੁਰਾ ਕਿਵੇਂ ਬਣੇ

ਦਿਸੰਬਰ 2018 ਚ ਹੋਏ ਪੰਚਾਇਤੀ ਚੋਣਾਂ ਅੰਦਰ ਉਹਨਾਂ ਵੱਲੋਂ ਆਪਣੇ ਪਿੰਡ ਦੀ ਪੰਚਾਇਤ ਦੀ ਚੋਣ ਲੜ੍ਹੀ ਜਾਂਦੀ ਹੈ ਜਿਸ ਵਿੱਚ ਉਹਨਾਂ ਨੂੰ ਪਿੰਡ ਵਾਸੀਆਂ ਦਾ ਭਰਪੂਰ ਪਿਆਰ ਅਤੇ ਸਤਿਕਾਰ ਮਿਲਿਆ । ਬਿਨ੍ਹਾਂ ਪੈਸੇ ਖਰਚ ਕੀਤੇ ਬਿਨ੍ਹਾਂ ਕੋਈ ਲਾਲਚ ਦਿੱਤੇ ਉਹਨਾਂ ਵੱਲੋਂ ਚੋਣ ਲੜ੍ਹੀ ਜਾਂਦੀ ਹੈ ।

ਇਸ ਚੋਣ ਵਿੱਚ ਇੱਕ ਪ੍ਰੋਜੈਕਟ ਦੇ ਤਹਿਤ ਉਹਨਾਂ ਦੀ ਲੋਕਾਂ ਤੱਕ ਪਹੁੰਚ ਅਤੇ ਵਿਲੱਖਣ ਤਰੀਕੇ ਦੇ ਚੋਣ ਪ੍ਰਚਾਰ ਕਰ ਕੇ ਉਹ ਸੁਰਖਿਆ ਵਿੱਚ ਅਤੇ ਸੋਸ਼ਲ ਮੀਡੀਆ ਤੇ ਛਾਏ ਰਹੇ ।

ਚੋਣਾਂ ਦਾ ਨਤੀਜਾ ਤਾਂ ਉਹਨਾਂ ਦੇ ਹੱਕ ਵਿੱਚ ਨਹੀਂ ਆਇਆ ਉਹ 70 ਵੋਟਾਂ ਨਾਲ ਚੋਣ ਹਰ ਗਏ ਪਰ ਲੋਕਾਂ ਦੇ ਪਿਆਰ ਸਤਿਕਾਰ ਸਹਿਤ ਉਹਨਾਂ ਨੇ 867 ਵੋਟਾਂ ਪ੍ਰਾਪਤ ਕੀਤੀਆਂ ।

ਇਸੇ ਦੌਰਾਨ ਉਹਨਾਂ ਵੱਲੋਂ ਪਿੰਡ ਚ ਖੋਲਿਆ ਜਨ-ਸਹਾਇਤਾ ਕੇਂਦਰ ਬਹੁ ਚਰਚਿਤ ਰਿਹਾ ਜਿੱਥੇ ਸੁਣਿਆ ਜਾਂਦਾ ਹੈ ਕਿ ਅਜੇ ਵੀ ਲੋਕਾਂ ਦੇ ਸਾਰੇ ਕੰਮ ਉਸ ਦਫਤਰ ਜਰੀਏ ਕੀਤੇ ਜਾਂਦੇ ਹਨ ।

ਹੋਰ ਤਾਂ ਹੋਰ ਉਹਨਾਂ ਨੇ ਪੰਚਾਇਤੀ ਚੋਣ ਹਾਰਨ ਤੋਂ ਬਾਅਦ ਵੀ ਹੌਂਸਲਾ ਨਹੀਂ ਛੱਡਿਆ ਅਤੇ ਨਤੀਜ਼ੇ ਦੀ ਅਗਲੀ ਸਵੇਰ ਉਹਨਾਂ ਵੱਲੋਂ ਸਮੁੱਚੇ ਪਿੰਡ ਦਾ ਧੰਨਵਾਦੀ ਦੌਰਾ ਕੀਤਾ ਗਿਆ ।

ਧੰਨਵਾਦੀ ਦੌਰਾ ਬਹੁਤ ਹੀ ਵਿਲੱਖਣ ਸੀ ਕਿਉਂਕਿ ਹਾਰਨ ਤੋਂ ਬਾਅਦ ਵੀ ਧੰਨਵਾਦ ਕਰਨਾ ਆਪਣੇ ਆਪ ਵਿੱਚ ਇੱਕ ਉਪਲਬਧੀ ਹੈ , ਇਸ ਤੋਂ ਬਾਅਦ ਲੋਕਾਂ ਨੇ ਉਹਨੂੰ ਨੂੰ ਨੋਟਾ ਦੇ ਹਾਰ ਪਾ ਕੇ ਸਨਮਾਨਿਤ ਕੀਤਾ ।

ਇਸੇ ਚੋਣ ਤੋਂ ਬਾਅਦ ਉਹਨਾਂ ਦਾ ਨਾਮ ਕੁਲਦੀਪ ਕੁਮਾਰ ਤੋਂ ਦੀਪ ਕੰਬੋਜ਼ ਪਏ ਗਿਆ ਅਤੇ ਪਿੰਡ ਦੇ ਅਥਾਹ ਪਿਆਰ ਕਾਰਨ ਉਹਨਾਂ ਨੇ ਆਪਣਾ ਨਾਮ ਦੀਪ ਕੰਬੋਜ਼ ਮਲੁਕਪੁਰਾ ਕਰ ਲਿਆ ।