ਕੋਵਿਡ-19 ਮਹਾਂਮਾਰੀ 
ਕੋਵਿਡ-19 ਮਹਾਂਮਾਰੀ ਦੁਨੀਆਂ ਭਰ ਵਿਚ ਦਿਨੋਂ ਦਿਨ ਵੱਧਦੀ ਜਾ ਰਹੀ ਹੈ ਕੋਵਿਡ-19  ਦੇ ਕਾਰਨ ਵਿਸ਼ਵ ਦੀ ਅਰਥਵਿਵਸਥਾ ਨੂੰ ਬਹੁਤ ਵੱਡਾ ਧੱਕਾ ਲੱਗਿਆ ਹੈ  ਇਸ ਮਹਾਮਾਰੀ ਦੀ ਸ਼ੁਰੂਆਤ ਵਿਚ ਸਰਕਾਰਾਂ ਦੁਆਰਾ ਚੁਕੇ ਕਦਮ ਜਿਵੇਂ ਕਿ ਤਾਲਾਵੰਦੀ  ਇਹ ਤਾਲਾਵੰਦੀ ਕੁਝ ਸਮੇ ਤਕ ਸਫਲ ਰਹੀ ਪਰ ਤਾਲਾਵੰਦੀ ਖੁਲਣ ਉਪਰੰਤ ਇਸ ਮਹਾਮਾਰੀ ਵਿਚ ਦਿਨੋਂ ਦਿਨ ਵਾਧਾ ਹੁੰਦਾ ਜਾ ਰਿਹਾ ਹੈ |
          ਪੰਜਾਬ ਵਿਚ ਪੰਜਾਬ ਸਰਕਾਰ ਦੁਆਰਾ ਸ਼ੁਰੂ ਕੀਤੇ ਮਿਸ਼ਨ ਫਤਿਹ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਪੰਜਾਬ ਸਰਕਾਰ ਦੁਆਰਾ ਇਸ ਮਹਾਮਾਰੀ ਨਾਲ ਨਜਿੱਠਣ ਲਈ ਜਿਲਾ ਪੱਧਰ ਤੇ ਕੋਵਿਡ ਕੇਅਰ ਸੈਂਟਰ ਬਣਾਏ ਗਏ ਹਨ ਅਤੇ ਇਹਨਾਂ ਸੈਂਟਰਾਂ ਅਤੇ ਸਰਕਾਰੀ ਹਸਪਤਾਲਾਂ ਵਿੱਚੋ ਲੋਕ ਕੋਵਿਡ -19 ਮਹਾਮਾਰੀ ਤੋਂ ਫਤਿਹ ਪ੍ਰਾਪਤ ਕਰਕੇ ਆਪਣੇ ਆਪਣੇ ਘਰਾਂ ਨੂੰ ਜਾ ਰਹੇ ਹਨ| 
          ਇਸ ਕੋਵਿਡ-19 ਮਹਾਮਾਰੀ ਤੋਂ ਬਚਣ ਲਈ ਜਿਵੇਂ ਕਿ ਸਮਾਜਿਕ ਦੂਰੀ ,ਮਾਸਕ ਪਾ ਕਿ ਰੱਖਣਾ , ਵਾਰ ਵਾਰ ਹੱਥ ਧੋਣੇ ਇਹ ਉਪਵਾਵਾਂ ਦੇ ਜਰੀਏ ਇਸ ਭਿਆਨਕ ਮਹਾਮਾਰੀ ਤੋਂ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾ ਕਰ ਸਕਦੇ ਹਾਂ|
          ਆਪਣੇ ਅਤੇ ਆਪਣੇ ਪਰਿਵਾਰ ਨੂੰ ਇਸ ਮਹਾਮਾਰੀ ਤੋਂ ਬਚਾਉਣ ਲਈ ਸਰਕਾਰ ਦੁਆਰਾ ਦਿਤੀਆਂ ਹਦਾਇਤਾਂ ਅਤੇ ਨਿਯਮਾ ਦੀ ਪਾਲਣਾ ਕਰਨੀ ਯਕੀਨੀ ਬਣਾਈਏ ਅਤੇ ਇਸ ਮਹਾਮਾਰੀ ਤੋਂ ਨਿਯਾਤ ਪਾਈਏ |
                                                                                ਗੁਰਪ੍ਰੀਤ ਸਿੰਘ