ਅਲੰਕਾਰਾਂ ਦਾ ਵਰਗੀਕਰਣ: ਭਾਰਤੀ ਕਾਵਿ- ਸ਼ਾਸਤਰ ਦੇ ਮੁਢਲੇ ਆਚਾਰੀਆਂ ਨੇ ਕਾਵਿਗਤ ਉਪਮਾ ਆਦਿ ਅਲੰਕਾਰਾ ਦੇ ਵਰਗੀਕਰਣ ਬਾਰੇ ਕੋਈ ਵਿਸ਼ੇਸ਼ ਧਿਆਨ ਨਾ ਦੇਂਦੇ ਹੋਏ ਸ਼ਬਦ ਅਤੇ ਅਰਥ ਨੂੰ ਕਾਿਵ ਦਾ ਸ਼ਰੀਰ ਮੰਨ ਕੇ ਉਸਦੇ ਸੁਹੱਪਣ ‘ਚ ਵਾਧਾ ਕਰਨ ਵਾਲੇ ਤੱਤਾਂ ਜਾਂ ਕਾਰਣਾਂ ਨੂੰ ‘ਅਲੰਕਾਰ’ ਦਾ ਨਾਮ ਦੇ ਦਿੱਤਾ ਸੀ। ਸ਼ਾਿੲਦ ਉਨ੍ਹਾਂ ਦੇ ਜਿਹਨ ‘ ਚ ਦੋ ਹੀ ਵਰਗ ਰਹੇ ਹੋਣ? ਸ਼ਬਦ ਦੀ ਸ਼ੋਭਾ ‘ਚ ਵਾਧਾ ਕਰਨ ਵਾਲੇ ਸ਼ਬਦਾਲੰਕਾਰ ਅਤੇ ਅਰਥ ਦੀ ਸ਼ੋਭਾ ਨੂੰ ਵਧਾਉਣ ਵਾਲੇ ਅਰਥਾਲੰਕਾਰ। ਅਲੰਕਾਰਾਂ ਦੇ ਵਰਗੀਕਰਣ ਵੱਲ ਸਭ ਤੋ ਪਹਿਲਾਂ ਰੁਦ੍ਰਟ ਦਾ ਧਿਆਨ ਗਿਆ ਜਿਨ੍ਹਾਂ ਨੇ ਅਲੰਕਾਰਾਂ ਦੇ ਮੂਲ ‘ਚ ਸਤਵ , ਔਪਮਯ, ਅਿਤਸ਼ਯ ਅਤੇ ਸ਼ਲੇਸ਼-ਚਾਰ ਤੱਤਾਂ ਨੂੰ ਖੋਜਿਆ ਅਤੇ ਇਸੇ ਆਧਾਰ ‘ਤੇ ਅਲੰਕਾਰਾਂ ਨੂੰ ਉਕਤ ਚਾਰ ਵਰਗਾਂ ‘ਚ ਵੰਡੇ ਜਾਣ ਦੀ ਸੰਭਾਵਨਾ ਪ੍ਰਗਟ ਕੀਤੀ ਹੈ। ਇਹਨਾਂ ਨੇ ਵਾਸਤਵ-ਵਰਗ ‘ਚ ਤੇਈ ; ਔਪਮਯ-ਵਰਗ ‘ਚ ਇੱਕੀ,ਅਤਿਸ਼ਯ-ਵਰਗ ‘ਚ ਬਾਰਾਂ ਅਤੇ ਸ਼ਲੇਸ਼-ਵਰਗ ‘ਚ-ਇੱਕ ਅਲੰਕਾਰ ਨੂੰ ਗਿਣਿਆ ਹੈ। ਇਸ ਤੋਂ ਇਲਾਵਾ, ਇਹਨਾਂ ਨੇ ਅਲੰਕਾਰਾਂ ਦੇ ਮਿਸ਼੍ਰਣ ਨਾਲ ਦੋ ਤਰ੍ਹਾਂ ਦਾ ‘ਸੰਕਰ’ ਅਲੰਕਾਰਾਂ ਵੀ ਮੰਨਿਆ ਹੈ। ਰੁਦ੍ਰਟ ਨੇ ਇਹ ਵਰਗੀਕਰ ਸਿਰਫ਼ ਅਰਥਾਲੰਕਾਰਾਂ ਦਾ ਕੀਤਾ ਅਤੇ ਸ਼ਬਦਾਲੰਕਾਰਾਂ ਨੂੰ ਇਹਨਾਂ ਤੋ ਵਖਰਾ ਰੱਖਿਆ ਹੈ।

             ਆਚਾਰੀਆ ਰੁੱਯਕ ਨੇ ਅਲੰਕਾਰਾਂ ਦਾ ਵਰਗੀਕਰਣ ਅਲੰਕਾਰਾਂ ਦੇ ਸੁਭਾਅ ਨੂੰ ਮੁੱਖ ਰੱਖ ਕੇ ਕੀਤਾ ਜਿਹੜਾ ਕਿ ਵਿਸਤਿ੍ਰਤ ਅਤੇ ਵਿਗਿਆਿਨਕ ਵੀ ਹੈ। ਇਹਨਾਂ ਨੇ ਪਹਿਲਾਂ ਅਲੰਕਾਰਾਂ ਦੇ-ਸ਼ੁੱਧ ਅਤੇ ਮਿਸ਼੍ਰ ਦੋ ਭੇਦ ਕਰਕੇ ਦੁਬਾਰਾ ਸ਼ੁੱਧ ਦੇ ਸ਼ਬਦਾਲੰਕਾਰ ਅਤੇ ਅਰਥਾਲੰਕਾਰ-ਦੋ ਭੇਦ ਕੀਤੇ ਹਨ। ਇਹਨਾਂ ਨੇ ਸ਼ਬਦਾਲੰਕਾਰਾਂ ‘ਚ ਮੂਲ ਤੱਤ , ਵਰਣਾਂ ਅਤੇ ਸ਼ਬਦਾਂ ਨੂੰ ਦੋਹਰਾਣਾ ਮੰਨਿਆ ਅਤੇ ਇਹਨਾਂ ਦਾ ਦੋਹਰਾਣਾ ਪੰਜ ਤ੍ਹਰਾਂ ਦਾ ਹੋ ਸਕਣ ਕਰਕੇ ਸ਼ਬਦਾਲੰਕਾਰ ਨੂੰ -ਅਰਥ ਨੂੰ ਦੋਹਰਾਣਾ , ਵਿਅੰਜਨ ਨੂੰ ਦੋਹਰਾਣਾ , ਸ੍ਰਵਰ- ਵਿਅੰਜਨ ਦੇ ਸਮੂਹ ਨੂੰ ਦੋਹਰਾਣਾ , ਸ਼ਬਦ-ਅਰਥ ਦੋਹਾਂ ਨੂੰ ਦੋਹਰਾਣਾ ਅਤੇ ਥਾਂ ਵਿਸ਼ੇਸ਼ ਦੇ ਕਾਰਣ ਦੋ ਅਰਥਾਂ ਵਾਲੇ ਵਰਣਾਂ ਨੂੰ ਦੋਹਰਾਣਾ-ਪੰਜ ਰੂਪਾਂ ‘ਚ ਵੰਡਿਆ ਹੈ। ਇਸੇ ਤਰ੍ਹਾਂ, ਇਹਨਾਂ ਨੇ ਮੂਲਭੂਤ-ਸਾਦਿ੍ਰਸ਼ਯ, ਵਿਸ਼ੇਸ਼ਣ, ਗਮਿਆਰਥ,ਵਿਰੋਧ,ਸ਼ਿ੍ਰੰਖਲਾ,ਨਿਆਇ,ਗੂੜ੍ਹਾਰਥਪਰਤਾ-ਸੱਤ ਤੱਤਾਂ ਦੇ ਆਧਾਰ ‘ਤੇ ਅਰਥਾਲੰਕਾਰਾਂ ਨੂੰ ਵੰਡਿਆ ਹੈ।(ਇਹਨਾਂ ਸੱਤ ਵਰਗਾਂ ਦੇ ਵੀ ਇਹਨਾਂ ਨੇ ਭੇਦ-ਉਪਭੇਦ ਕੀਤੇ ਹਨ ਜਿਨ੍ਹਾਂ ਦੀ ਚਰਚਾ ਛੱਡ ਦਿੱਤੀ ਗਈ ਹੈ) ਰੁੱਯਕ ਨੇ ‘ਮਿਸ਼੍ਰ’ ਅਲੰਕਾਰਾਂ ‘ਚ ਸੰਕਰ ਅਤੇ ਸੰਸਿ੍ਰਸ਼ਟੀ ਦੀ ਗਿਣਤੀ ਕੀਤੀ ਹੈ।
   ਆਚਾਰੀਆ ਵਿਦਿਆਧਰ ਨੇ ਆਪਣੇ ਗ੍ਰੰਥ ‘ਏਕਾਵਲੀ’ ‘ਚ ਚਾਹੇ ਅਲੰਕਾਰਾਂ ਦਾ ਵਰਗੀਕਰਣ ਰੁੱਯਕ ਦੇ ਆਧਾਰ ‘ਤੇ ਹੀ ਕੀਤਾ ਹੈ; ਫਿਰ ਵੀ ਇੱਕ- ਦੋ ਅਲੰਕਾਰਾਂ ਨੂੰ ਇੱਕ ਵਰਗ ‘ਚ ਦੂਜੇ ਵਰਗ ‘ਚ ਰੱਖ ਦਿੱਤਾ ਹੈ। ਵਿਦਿਆਨਾਥ ਨੇ ਆਪਣੇ ਗ੍ਰੰਥ ‘ਪ੍ਰਤਾਪਰੁਦ੍ਰਯਸ਼ੋਭੂਸ਼ਣ, ‘ਚ ਚਾਹੇ ਅਲੰਕਾਰਾਂ ਦੇ ਵਰਗੀਕਰਣ ਬਾਰੇ ਵਿਸ਼ੇਸ਼ ਵਿਚਾਰ ਕੀਤਾ ਹੈ, ਪਰੰਤੂ ਇਹਨਾਂ ਨੇ ਰੁਦ੍ਰਟ ਨੂੰ ਆਧਾਰ ਬਣਾ ਕੇ ਉਸ ‘ਚ ਥੋੜ੍ਹਾ ਜਿਹਾ ਬਦਲਾਵ ਕਰਦੇ ਹੋਏ ਅਰਥਾਲੰਕਾਰਾਂ ਦੇ ਮੂਲਭੂਤ ਨੌਂ ਤੱਤਾਂ ਦੇ ਆਧਾਰ ‘ਤੇ ਅਰਥਾਲੰਕਾਰਾਂ ਨੂੰ- ਸਾਧਰਮਯਮੂਲਕ,ਅਧਿਅਵਸਾਯਮੂਲਕ,ਵਿਰੋਧਮੂਲਕ, ਵਾਕ- ਨਿਆਇਮੂਲਕ,ਲੋਕ ਵਿਵਹਾਰਮੂਲਕ, ਗਮਿਆਰਥਪ੍ਰਤਤੀਮੂਲਕ,ਸ਼ਿੰਖਲਾ-ਵੈਚਿਤ੍ਰਯਮੂਲਕ,ਅਪਹਨਵਮੂਲਕ ਵਿਸ਼ੇਸ਼ਣਵੈਚਿਤਿ੍ਰਅਮੂਲਕ ਨੌਂ ‘ਚ ਵੰਡਿਆ ਹੈ। ਇਹਨਾਂ ਦੀ ਇਹ ਵੰਡ ਜਾਂ ਵਰਗੀਕਰਣ ਰੁੱਯਕ ਅਤੇ ਵਿਦਿਆਧਾਰ ਨੂੰ ਬਣਾਉਣ ‘ਤੇ ਵੀ ਉਨ੍ਹਾਂ ਤੋਂ ਅਨੇਕ ਰੂਪਾਂ ‘ਚ ਵੱਖਰੀ ਹੈ।
                               ਆਨੰਦਵਰਧਨ, ਮੰਮਟ ਆਿਦ ਧੁਨੀਵਾਦੀ ਆਚਾਰੀਆਂ ਨੇ ਅਲੰਕਾਰਾਂ ਦਾ ਵਿਵੇਚਨ ਤਾਂ ਖੂਬ ਕੀਤਾ ਹੈ; ਪਰੰਤੂ ਇਹਨਾਂ ਨੇ ਵਰਗੀਕਰਣ ਵੱਲ ਜ਼ਿਆਦਾ ਧਿਆਨ ਨਹੀਂ ਕੀਤਾ ਹੈ। ਆਨੰਦਵਰਧਨ ਨੇ ‘ਅਤਿਸ਼ਯੋਕਤੀ’ ਨੂੰ ਸਾਰੇ ਅਲੰਕਾਰਾਂ ਦਾ ਮੂਲ ਤੱਤ ਮੰਨ ਲਿਆ ਅਤੇ ਬਾਅਦ ‘ਚ ਮੰਮਟ ਨੇ ਵੀ ਉਨ੍ਹਾਂ ਦਾ ਸਮਰਥਨ ਕਰ ਦਿੱਤਾ ਹੈ। ਹੋ ਸਕਦਾ ਹੈ ਕਿ ਸਾਰੇ ਅਲੰਕਾਰਾਂ ਦਾ ਇੱਕੋ ਅਤਿਸ਼ਯੋਕਤੀ ਨੂੰ ਮੂਲ ਤੱਤ ਮੰਨਣ ਦੇ ਕਾਰਣ ਰੁਦ੍ਰਟ ਅਤੇ ਰੁਯਕ ਦਾ ਅਨੁਸਰਣ ਨਾ ਕਰਕੇ ਅਲੰਕਾਰਾਂ ਦੀ ਉਪੇਖਿਆ ਕਰ ਦਿੱਤੀ ਹੋਵੇ?
                                     ਨਿਸ਼ਕਰਸ਼ ਰੂਪ ‘ਚ ਕਿਹਾ ਜਾ ਸਕਦਾ ਹੈ ਕਿ ਜ਼ਿਆਦਾਤਰ ਵਿਸ਼ਵਨਾਥ ਆਦਿ ਅਨੇਕ ਪ੍ਰਾਚੀਨ ਆਚਾਰੀਆਂ ਨੇ ਅਲੰਕਾਰਾਂ ਨੂੰ ਕਾਵਿ ਦੇ ਸ਼ਰੀਰਰੂਪ ਸ਼ਬਦ ਅਤੇ ਅਰਥ ਦੇ ਸੌਦਰਯ ‘ ਚ ਵਾਧਾ ਕਰਨ ਵਾਲੇ ਹੋਣ ਦੀ ਦਿ੍ਰਸ਼ਟੀ ਤੋਂ- ਸ਼ਬਦਾਲੰਕਾਰ ਅਤੇ ਅਰਥਾਲੰਕਾਰ ਦੇ ਰੂਪ ‘ਚ ਸੌਖੀ ਅਤੇ ਹਿਰਦੇ ਨੂੰ ਛੂਹਣ ਵਾਲੀ ਅਲੰਕਾਰਾਂ ਦੀ ਵੰਡ ਪ੍ਰਸਤੁਤ ਕੀਤੀ ਹੈ। ਚੂੰ ਕਿ ‘ਸ਼ਲੇਸ਼’ ਸ਼ਬਦ ਅਤੇ ਅਰਥ ਦੋਹਾਂ ‘ਚ ਵਿਦਮਾਨ ਰਹਿੰਦਾ ਹੈ, ਇਸ ਲਈ ਕੁੱਝ ਆਚਾਰੀਆਂ ਨੇ ਇਸ ਨੂੰ ‘ਉਭਯਾਲੰਕਾਰ’ ਦਾ ਨਾਮ ਵੀ ਦਿੱਤਾ ਹੈ। ਅਲੰਕਾਰਾਂ ਦੇ ਉਪਰੋਕਤ ਵਰਗੀਕਰਣ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਭਾਰਤੀ ਕਾਵਿ-ਸ਼ਾਸਤਰ ਦੇ ਪ੍ਰਾਚੀਨ ਆਚਾਰੀਆਂ ਨੇ ਇਸ ਵੰਡ-ਦਾ ਕਿਤੇ ਸ਼ਬਦਾਂ ਨੂੰ,ਕਿਤੇ ਅਰਥਾਂ ਨੂੰ, ਕਿਤੇ ਸਮਾਨਤਾ ਨੂੰ, ਕਿਤੇ ਵਿਰੋਧ ਨੂੰ, ਕਿਤੇ ਵਿਸ਼ੇ-ਵਸਤੂ ਆਦਿ ਨੂੰ-ਆਧਾਰ ਮੰਨਿਆ ਹੈ,ਪਰੰਤੂ ਅਲੰਕਾਰਾਂ ਨੂੰ ਜਿਸ ਮਰਜ਼ੀ ਵਰਗ ‘ਚ ਰੱਖੀਏ; ਉਹ ਨਿਰਸੰਦੇਹ ਕਾਵਿ ਦੀ ਸ਼ੋਭਾ ਦੇ ਹੀ ਆਧਾਯਰਕ ਤੱਤ ਹਨ।

ਹਵਾਲਾ :- ਭਾਰਤੀ ਕਾਵਿ ਸ਼ਸਤਰ (ਸ਼ੁਕਦੇਵ ਸ਼ਰਮਾ) 20391113