ਨਵਨੀਤ ਸਿੰਘ ਕਰੜੇ ਦਾ ਜਨਮ 15 ਅਗਸਤ 1988 ਨੂੰ ਰਾਜਸਥਾਨ ਵਿਖੇ ਹੋਇਆ, ਇਸਨੇ ਮੁੱਢਲੀ ਸਿੱਖਿਆ ਪਿੰਡ ਦੇ ਸਕੂਲ ਤੋਂ ਹੀ ਪ੍ਰਾਪਤ ਕੀਤੀ, ਫਿਰ ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਤੋਂ ਗਰੈਜੂਏਸ਼ਨ ਦੀ ਪੜ੍ਹਾਈ ਪੂਰੀ ਕੀਤੀ। ਕਾਲਜ ਦੇ ਸਮੇਂ ਪੜ੍ਹਾਈ ਦੇ ਨਾਲ-ਨਾਲ ਥਿਏਟਰ ਦੇ ਖੇਤਰ ਵਿਚ ਵੀ ਕੰਮ ਕੀਤਾ ਤੇ ਕਾਫੀ ਨਾਟਕਾਂ ਵਿੱਚ ਕੰਮ ਕੀਤਾ। ਫਿਰ ਸਾਲ 2011 ਵਿੱਚ ਪੰਜਾਬ ਪੁਲਿਸ ਵਿੱਚ ਨੌਕਰੀ ਜੁਆਇੰਨ ਕੀਤੀ ਤੇ ਹੁਣ ਮਹਿਕਮਾ ਪੰਜਾਬ ਪੁਲਿਸ ਵਿੱਚ ਸੇਵਾਵਾਂ ਨਿਭਾ ਰਿਹਾ ਹੈ।