ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖਧਰਮ ਭਗਤੀ ,ਸ਼ਕਤੀ ,ਵੀਰਤਾ, ਅਤੇ ਸੇਵਾ ਦਾ ਪ੍ਰਤੀਕ ਹੈ। ਜਦੋਂ ਆਪਾਂ ਸਿੱਖਧਰਮ ਵੱਲ ਝਾਤ ਮਾਰਦੇ ਹਾਂ ਤੇ ਸਾਨੂੰ ਪਤਾ ਲਗਦਾ ਹੈ ਕਿ ਕਿਵੇਂ ਸਿੱਖ ਧਰਮ ਸਭ ਦੀ ਰੱਖਿਆ ਕਰਦਾ ਹੈ। ਜਿਵੇਂ ਆਪਾਂ ਲੰਗਰ ਪ੍ਰਥਾ ਦੀ ਹੀ ਗੱਲ ਕਰ ਲਈਏ। ਅਨੇਕਾਂ ਲੋੜਵੰਦ ਲੋਕੀ ਗੁਰਦੁਆਰਾ ਸਾਹਿਬ ਵਿਖੇ ਪਰਸ਼ਾਦਾ ਛਕਦੇ ਹਨ। ਸਭ ਤੋਂ ਵੱਡੀ ਗੱਲ ਇਹ ਹੈ ਪ੍ਰਸ਼ਾਦਾ ਛਕਣ ਸਮੇਂ ਕਿਸੇ ਨੂੰ ਕਿਸੇ ਦੀ ਜਾਤ ਨਹੀਂ ਪੁੱਛੀ ਜਾਂਦੀ। ਉੱਚੀ ਅਤੇ ਨੀਵੀਂ ਜਾਤ ਵਾਲੇ ਲੋਕ ਇਕੱਠੇ ਬਹਿ ਕੇ ਪਰਸ਼ਾਦਾ ਛਕਦੇ ਹਨ। ਲੰਗਰ ਪ੍ਰਥਾ ਸੇਵਾ ਅਤੇ ਸਾਂਝੀਵਾਲਤਾ ਦਾ ਪ੍ਰਤੀਕ ਹੈ। ਜਿਵੇ ਸਿੱਖ ਧਰਮ ਸਾਂਝੀ ਵਾਲਤਾ ਅਤੇ ਸੇਵਾ ਦਾ ਪਰਤੀਕ ਹੈ । ਇਸ ਦੇ ਨਾਲ ਨਾਲ ਵੀਰਤਾ ਵੀ ਇਸ ਧਰਮ ਵਿੱਚ ਵਧੇਰੇ ਪਾਈ ਜਾਂਦੀ ਹੈ । ਤੁਹਾਡੀ ਜਾਣਕਾਰੀ ਲਈ ਦਸ ਦਿੱਤਾ ਜਾਵੇ ਕਿ ਸਿੱਖ ਸ਼ੁਰੂ ਤੋ ਹੀ ਇਜਤਾ ਦੇ ਰਾਖੇ ਦੇ ਨਾਮ ਨਾਲ ਜਾਣੇ ਜਾਂਦੇ ਹਨ ਜਦੋਂ ਵੀ ਕੋਈ ਕਿਸੇ ਦੀ ਧੀ ਭੈਣ ਨਾਲ ਜਬਰ ਜਨਾਹ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਇਤਹਾਸ ਗਵਾਹ ਰਿਹਾ ਹੈ ਕਿ ਸਿੱਖ ਸਦਾ ਓਹਨਾ ਪਾਪੀਆਂ ਨੂੰ ਮੌਤ ਦੇ ਘਾਟ ਉਤਾਰਦੇ ਰਹੇ ਹਨ । ਇਹ ਹਰ ਧਰਮ ਦੀ ਬੇਟੀ ਨੂੰ ਆਪਣੀ ਬੇਟੀ ਅਤੇ ਧੀ ਭੈਣ ਸਮਜ਼ਦੇ ਹਨ। ਇਸ ਧਰਮ ਦੇ ਪਹਿਲੇ ਗੁਰੂ ਸਾਹਿਬ ਨੇ ਵੀ ਸਮੇਂ ਦੇ ਹਾਕਮ ਬਾਬਰ ਨੂੰ ਜਾਬਰ ਕਹਿ ਕੇ ਵੀਰਤਾ ਦੀ ਮਿਸਾਲ ਕਾਇਮ ਕੀਤੀ ਸੀ । ਇਹਨਾ ਦੇ ਦਸਵੇਂ ਗੁਰੂ ਸਾਹਿਬ ਨੇ ਇਹਨਾਂ ਨੂੰ ਐਸਾ ਸੰਤ ਸਿਪਾਹੀ ਦਾ ਸਿਧਾਂਤ ਦਿੱਤਾ ਹੈ । ਸਿੱਖ ਮਰ ਤਾ ਸਕਦੇ ਹਨ ਪਰ ਕਿਸੇ ਨਾਲ ਧਕਾ ਨਾ ਤੇ ਕਰਦੇ ਹਨ ਤੇ ਨਾ ਹੀ ਕਿਸੇ ਦੁਆਰਾ ਕੀਤਾ ਧਕਾ ਸਹਿੰਦੇ ਹਨ।ਸਿੱਖ ਕੌਮ ਵਿੱਚ ਬਥੇਰੇ ਜਰਨੈਲ ਹੋਏ ਹਨ ਜਿਨ੍ਹਾਂ ਸਿਰ ਧੜ ਦੀ ਬਾਜੀ ਲਾਕੇ ਇਜਤਾ ਦੀ ਰਾਖੀ ਕੀਤੀ ਹੈ । ਇਹ ਇਹਨਾਂ ਬਲਵਾਨ ਧਰਮ ਹੈ ਕਿ ਇਹਨਾਂ ਦੀਆਂ ਔਰਤਾਂ ਵੀ ਜੰਗ ਦ ਮੈਦਾਨ ਵਿਚ ਜੂਝ ਕੇ ਸ਼ਹੀਦ ਹੁੰਦੀਆ ਰਹੀਆਂ ਹਨ। ਇਸ ਕਰਕੇ ਸਿੱਖ ਧਰਮ ਵੀਰਤਾ ਦਾ ਪ੍ਰਤੀਕ ਹੈ। ਸਿੱਖਸਿੱਖ ਧਰਮ ਵੀਤਰਾ ਅਤੇ ਸੇਵਾ ਦ ਦੇ ਨਾਲ ਨਾਲ ਭਗਤੀ ਦਾ ਵੀ ਬਹੁਤ ਵਡਾ ਪ੍ਰਤੀਕ ਹੈ । ਇਹ ਇੱਕ ਪਰਮ ਪੁਰਖ ਪਰਮਾਤਮਾ ਵਾਹਿਗੁਰੂ ਦਾ ਨਾਮ ਜਪਦੇ ਹਨ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਸਮਝਦੇ ਹਨ। ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਅਨੁਸਾਰ ਆਪਣਾ ਜੀਵਨ ਬਤੀਤ ਕਰਦੇ ਹਨ । ਗੁਰੂ ਗ੍ਰੰਥ ਸਾਹਿਬ ਦੀ ਮਰਯਾਦਾ ਕਾਇਮ ਰੱਖਣ ਲਈ ਆਪਣੇ ਜੀਵਨ ਦਾ ਬਲੀਦਾਨ ਵੀ ਦੇ ਦੇਂਦੇ ਹਨ । ਇਹ ਸਦਾ ਹੀ ਵਾਹਿਗੁਰੂ ਦੀ ਭਗਤੀ ਵਿਚ ਲੀਨ ਰਹਿੰਦੇ ਹਨ ਅਤੇ ਸੰਤ ਸਿਪਾਹੀ ਦੇ ਸਿਧਾਂਤ ਉਪਰ ਪਹਿਰਾ ਦਿੰਦੇ ਹਨ।