ਸੁਖਦੇਵ ਸਿੰਘ ਸ਼ਾਂਤ ਦਾ ਜਨਮ 23 ਸਤੰਬਰ 1952 ਨੂੰ ਪਿੰਡ ਹਰਿਆਊ ਖੁਰਦ ਜਿਲਾ ਪਟਿਆਲਾ (ਪੰਜਾਬ) ਵਿਖੇ ਸ੍ਰ. ਰਤਨ ਸਿੰਘ (ਪਿਤਾ) ਅਤੇ ਸ੍ਰੀਮਤੀ ਸਵਰਨ ਕੌਰ (ਮਾਤਾ) ਦੇ ਘਰ ਹੋਇਆ। ਵਿੱਦਿਅਕ ਯੋਗਤਾਵਾਂ ਐੱਮ. ਏ.(ਧਾਰਮਿਕ ਅਧਿਐਨ ਅਤੇ ਅੰਗਰੇਜੀ),ਗਿਆਨੀ ਅਤੇ ਹਾਇਰ ਡਿਪਲੋਮਾ ਇਨ ਕੋਆਪ੍ਰੇਸ਼ਨ ਪ੍ਰਾਪਤ ਕੀਤੀਆਂ। ਸਹਿਕਾਰਤਾ ਵਿਭਾਗ ਪੰਜਾਬ ਸਰਕਾਰ ਵਿੱਚ ਪਹਿਲਾਂ ਇੰਸਪੈਕਟਰ ਅਤੇ ਫਿਰ ਪਦ-ਉੱਨਤ ਹੋ ਕੇ ਅਸਿਸਟੈਂਟ ਰਜਿਸਟਰਾਰ ਕੋਆਪ੍ਰੇਟਿਵ ਸੁਸਾਇਟੀਜ ਵਜੋਂ ਨੌਕਰੀ ਕੀਤੀ ਅਤੇ 30 ਸਤੰਬਰ 2010 ਨੂੰ ਮਹਿਕਮੇ ਤੋਂ 29 ਸਾਲ 4 ਮਹੀਨੇ ਦੀ ਨੌਕਰੀ ਉਪਰੰਤ ਸੇਵਾ-ਨਵਿਰਤੀ ਹੋਈ। ਜੀਵਨ-ਸਾਥਣ ਸ੍ਰੀਮਤੀ ਸੁਰਿੰਦਰ ਕੌਰ ਸਿੱਖਿਆ ਵਿਭਾਗ ਪੰਜਾਬ ਸਰਕਾਰ ਵਿੱਚੋੰ ਪੰਜਾਬੀ ਮਿਸਟ੍ਰੈੱਸ ਵਜੋਂ ਸੇਵਾ-ਨਵਿਰਤ ਹਨ। ਸੰਤਾਨ ਵਜੋਂ ਇੱਕ ਬੇਟੀ ਗੁਰਲੀਨ ਕੌਰ ਅਤੇ ਇੱਕ ਬੇਟਾ ਗੁਰਦੀਪਕ ਸਿੰਘ ਹਨ।

ਲੇਖਕ ਵਜੋਂ ਲਿਖਣ ਦੇ ਮੁੱਖ ਪੰਜ ਖੇਤਰ ਹਨ : ਗੁਰਮਤਿ ਸਾਹਿਤ,ਬਾਲ-ਸਾਹਿਤ,ਕਵਿਤਾ,ਕਹਾਣੀ ਅਤੇ ਮਿੰਨੀ ਕਹਾਣੀ।

ਇਨਾਮ-ਸਨਮਾਨ :———

———————

ਬਾਲ-ਸਾਹਿਤ ਦੀਆਂ ਪੁਸਤਕਾਂ ‘ਗਾਓ ਬੱਚਿਓ ਗਾਓ’(ਕਾਵਿ-ਸੰਗ੍ਰਹਿ) ਅਤੇ ‘ਪਿੰਕੀ ਦੀ ਪੈਨਸਿਲ’(ਬਾਲ-ਕਹਾਣੀ ਸੰਗ੍ਰਹਿ) ਨੂੰ ਕ੍ਰਮਵਾਰ ਸਾਲ 1997 ਅਤੇ ਸਾਲ 2003 ਦੇ ਬਾਲ-ਸਾਹਿਤ ਦੀਆਂ ਸਰਵੋਤਮ ਪੁਸਤਕਾਂ ਵਜੋਂ ਭਾਸ਼ਾ ਵਿਭਾਗ ਪੰਜਾਬ ਸਰਕਾਰ ,ਪਟਿਆਲਾ ਵੱਲੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ।

ਡਾ.ਗੰਡਾ ਸਿੰਘ ਮੈਮੋਰੀਅਲ ਟਰਸਟ ਪਟਿਆਲਾ ਵੱਲੋਂ ‘ਗੁਰਮਤਿ ਦੇ ਦੁਨਿਆਵੀ ਅਤੇ ਅਧਿਆਤਮਿਕ ਖੇਤਰ ਵਿੱਚ ਕਾਰਜ ਦੀ ਸੁਤੰਤਰਤਾ’,’1699 ਦੀ ਵਿਸਾਖੀ’ , ‘ਗੁਰਮਤਿ ਸੰਪੂਰਨ ਜੀਵਨ ਦਾ ਮਾਰਗ’ ਅਤੇ ‘ਮਨਿ ਜੀਤੈ ਜਗੁ ਜੀਤੁ ‘ ਵਿਸ਼ਿਆਂ ‘ਤੇ ਲਿਖੇ ਖੋਜ-ਪੱਤਰਾਂ ਲਈ ਪਹਿਲੇ ਸਥਾਨਾਂ ਦੇ ਇਨਾਮ ਅਤੇ ‘ਗੁਰਦੁਆਰਾ ਇੱਕ ਸੰਸਥਾ ਵਜੋਂ’ ਵਿਸ਼ੇ ਲਈ ਦੂਜੇ ਸਥਾਨ ਦੇ ਇਨਾਮ ਦੀ ਪ੍ਰਾਪਤੀ ਹੋਈ ।

ਪ੍ਰਕਾਸ਼ਿਤ ਪੁਸਤਕਾਂ ਦਾ ਵੇਰਵਾ  : ———


—————————

(1) ਗੁਰਮਤਿ ਸਾਹਿਤ:—— —

ਪੰਦਰਾਂ ਭਗਤ ਸਾਹਿਬਾਨ (ਜੀਵਨ ਅਤੇ ਬਾਣੀ ਬਾਰੇ), 2018,

(2) ਬਾਲ-ਸਾਹਿਤ :———

ਗਾਓ ਬੱਚਿਓ ਗਾਓ (ਬੱਚਿਆਂ ਲਈ ਕਾਵਿ-ਸੰਗ੍ਰਹਿ),1997 ਅਤੇ ਦੂਜੀ ਐਡੀਸ਼ਨ,2020

ਪਿੰਕੀ ਦੀ ਪੈਨਸਿਲ(ਬਾਲ-ਕਹਾਣੀ ਸੰਗ੍ਰਹਿ),2003 ਅਤੇ ਦੂਜੀ ਐਡੀਸ਼ਨ , 2020

ਮਨ ਦਾ ਕੰਪਿਊਟਰ (ਬਾਲ-ਕਹਾਣੀ ਸੰਗ੍ਰਹਿ), 2015

ਅਮਰ ਕਥਾਵਾਂ (ਬਾਲ-ਕਹਾਣੀਆਂ ਮਹਾਂਪੁਰਸ਼ਾਂ ਦੇ ਜੀਵਨ ਵਿੱਚੋਂ), 2020

ਕਿੰਨਾ ਪਿਆਰਾ ਲੱਗਦਾ ਬਚਪਨ(ਬੱਚਿਆਂ ਲਈ ਕਾਵਿ-ਸੰਗ੍ਰਹਿ), 2020

(3) ਕਵਿਤਾ :———

ਕੁਝ ਭੇਤ ਜ਼ਿੰਦਗੀ ਦੇ (ਕਾਵਿ-ਸੰਗ੍ਰਹਿ), 2015

(4) ਕਹਾਣੀ :———

ਚੂੜੀਆਂ (ਕਹਾਣੀ ਸੰਗ੍ਰਹਿ), 1994 ਅਤੇ ਦੂਜੀ ਐਡੀਸ਼ਨ 2020

(5) ਮਿੰਨੀ ਕਹਾਣੀ :———

ਸਿੰਮਲ ਰੁੱਖ (ਮਿੰਨੀ ਕਹਾਣੀ ਸੰਗ੍ਰਹਿ), 1992 ਅਤੇ ਦੂਜੀ ਐਡੀਸ਼ਨ 2020

ਨਵਾਂ ਆਦਮੀ (ਮਿੰਨੀ ਕਹਾਣੀ ਸੰਗ੍ਰਹਿ ), 2021


ਗੁਰੂ ਨਾਨਕ ਦੇਵ ਮਿਸ਼ਨ ਪਟਿਆਲਾ ਵੱਲੋਂ ਛਾਪੇ ਗਏ ਟ੍ਰੈਕਟ :———

ਗੁਰਮਤਿ ਦੇ ਦੁਨਿਆਵੀ ਅਤੇ ਅਧਿਆਤਮਿਕ ਖੇਤਰ ਵਿੱਚ ਕਾਰਜ ਦੀ ਸੁਤੰਤਰਤਾ, 1996

1699 ਦੀ ਵਿਸਾਖੀ,1998 (ਇਹ ਟ੍ਰੈਕਟ 1999 ਵਿੱਚ ਗੁਜਰਾਤੀ ਭਾਸ਼ਾ ਵਿੱਚ ਅਨੁਵਾਦ ਹੋ ਕੇ ਵੀ ਛਪਿਆ)

ਗੁਰਮਤਿ ਸੰਪੂਰਨ ਜੀਵਨ ਦਾ ਮਾਰਗ, 1999

ਗੁਰਦੁਆਰਾ ਇੱਕ ਸੰਸਥਾ ਵਜੋਂ, 2000