ਡਾ ਬਿਕਰਮਜੀਤ ਸਿੰਘ ਪੁਰਬਾ

Joined 27 January 2022
Latest comment: 2 years ago by ਡਾ ਬਿਕਰਮਜੀਤ ਸਿੰਘ ਪੁਰਬਾ in topic ਡਾ ਬਿਕਰਮਜੀਤ ਸਿੰਘ ਪੁਰਬਾ

ਕਬੀਲਾ ਸਮਾਜ

edit

ਕਬੀਲਿਆਂ ਦਾ ਪੰਜਾਬੀ ਸਮਾਜ ਵਿੱਚ ਸਥਾਨ


ਕਬਾਇਲੀ ਸੱਭਿਆਚਾਰ ਮਾਨਵੀ ਜੀਵਨ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਪੜਾਅ ਹੈ। ਕਬਾਇਲੀ ਜੀਵਨ ਤੋਂ ਭਾਵ ਉਸ ਕਬੀਲਿਆਂ ਦੇ ਸਮੂਹ ਤੋਂ ਹੈ ਜਿਸ ਦੇ ਮੈਂਬਰ ਇੱਕ ਸਾਂਝੀ ਉਪ-ਭਾਸ਼ਾ ਬੋਲਦੇ ਹਨ। ਉਹਨਾਂ ਦੇ ਜੀਵਨ ਨੂੰ ਚਲਾਉਣ ਦੇ ਆਪਣੇ ਨਿਯਮ ਹੁੰਦੇ ਹਨ। ਇਹਨਾਂ ਦੇ ਮੈਂਬਰ ਇੱਕ ਸਾਂਝੇ ਇਲਾਕੇ ਵਿੱਚ ਵਸਦੇ ਹਨ।ਸਖਤੀ ਨਾਲ ਕੀਤੀਆਂ ਮਨਾਹੀਆਂ ਹੀ ਕਬੀਲਾਵਾਦ ਦੇ ਮੁੱਢਲੀ ਸ਼ਰਤ ਹੈ।ਇਹ ਮਨਾਹੀਆਂ ਹੀ ਸਮਜ ਸਮੂਹ ਨੂੰ ਅਟੁੱਟ ਇਕਾਈ ਵਿੱਚ ਪਰੋਈ ਰੱਖਣ ਦੇ ਸਮਰੱਥ ਹੁੰਦੀਆਂ ਹਨ।"ਕਬੀਲਾ" ਅੰਗਰੇਜ਼ੀ ਸ਼ਬਦ ਟਰਾਇਬ ਦਾ ਪੰਜਾਬੀ ਅਨੁਵਾਦ ਹੈ। ਠਰਿਬੲ ਲਾਤੀਨੀ ਸ਼ਬਦ ਠਰਿਬੁਸ ਤੋਂ ਨਿਕਲਿਆ, ਜਿਸ ਦੇ ਅਰਥ ਹਨ ਕਿ ਇੱਕ ਤਿਹਾਈ, ਜੋ ਕਿ ਉਹਨਾਂ ਤਿੰਨਾਂ ਵਿਅਕਤੀਆਂ ਵਿਚੋਂ ਇੱਕ ਲਈ ਵਰਤਿਆ ਜਾਂਦਾ ਹੈ। ਜਿੰਨ੍ਹਾਂ ਨੇ ਕਬੀਲੇ ਵਾਲੀਆਂ ਰਵਾਇਤਾਂ ਅਤੇ ਔਕੜਾਂ ਝੱਲ ਕੇ ਰੋਮ ਲੱਭਿਆ। ਰੋਮਨਾ ਨੇ ਟ੍ਰਾਈਬ ਸ਼਼ਬਦ ਉਹਨਾ 35 ਬੰਦਿਆ ਸੰਬੰਧੀ ਵੀ ਵਰਤਿਆ ਜੋ ਈਸਾ ਤੇਂ 241 ਵਰ੍ਹੇ ਪੂਰਵ ਆਪਣੇ ਰੀਤੀ ਰਿਵਾਜਾਂ ਅਨੁਸਾਰ ਰੋਮ ਦਾ ਹਿੱਸਾ ਬਣੇ। ਲੱਛਣ ਇਸ ਸਮੂਹ ਦੇ ਲੋਕ ਟੋਟਮ ਅਤੇ ਟੈਬੂ ਦੇ ਸਖਤੀ ਨਾਲ ਪਾਲਣਾ ਕਰਦੇ ਹਨ ਅਤੇ ਕਿਸੇ ਬਾਹਰੀ ਵਿਅਕਤੀ ਨੂੰ ਆਪਣੇ ਜੀਵਨ-ਵਿਹਾਰ ਵਿੱਚ ਪੂਰੀ ਤਰਾਂ ਘੁਲਣ ਨਹੀਂ ਦਿੰਦੇ। ਇਹਨਾਂ ਦੀ ਆਪਣੀ ਗੁਪਤ ਭਾਸ਼ਾ ਹੁੰਦੀ ਹੈ।ਜਿਸ ਨੂੰ ਬਾਹਰੀ ਵਿਅਕਤੀ ਆਸਾਨੀ ਨਾਲ ਨਹੀਂ ਸਮਝ ਸਕਦਾ। ਇਸ ਭਾਸ਼ਾ ਦੇ ਮਾਧਿਅਮ ਨਾਲ ਹੇ ਇਹ ਬਾਹਰੀ ਸਮਾਜ ਨਾਲੋਂ ਵਿਥ ਬਣਾ ਕੇ ਰਖਦੇ ਹਨ ਤੇ ਆਪਣੇ ਭੇਦ ਗੁਪਤ ਰਖਦੇ ਹਨ। ਇਹਨਾ ਦੇ ਜੀਵਨ ਵਿਹਾਰ ਦਾ ਪ੍ਮੁੱਖ ਅੰਗ ਕੱਟੜਤਾ ਹੈ। ਇਹ ਕੱਟੜਤਾ ਕਬੀਲੇ ਦੀਆਂ ਗੱਲਾਂ ਬਾਹਰ ਕਿਸੇ ਵਿਅਕਤੀ ਨੂੰ ਦੱਸਣ ਵਿੱਚ ਵੀ ਹੁੰਦੇ ਹੈ। ਇਹਨਾਂ ਦੀਆਂ ਪਰੰਪਰਿਕ ਰਹੁ-ਰੀਤਾਂ ਰਹਿਣ-ਸਹਿਣ,ਲੋਕ ਵਿਸ਼ਵਾਸ,ਲੋਕ-ਕਲਾਵਾਂ,ਪਹਿਰਾਵਾ,ਖਾਣ-ਪੀਣ,ਆਦਿ ਦੂਸਰੇ ਲੋਕਾਂ ਨਾਲੋਂ ਭਿਨ ਹੁੰਦਾ ਹੈ। ਕਬਾਇਲੀ ਸੱਭਿਆਚਾਰ ਵੱਖ-ਵੱਖ ਕਬੀਲਿਆਂ ਦਾ ਸਮੂਹ ਹੁੰਦਾ ਹੈ। ਜਿਸ ਵਿੱਚ ਵੱਖਰੀ-ਵੱਖਰੀ ਕਿਸਮ ਦੇ ਕਬੀਲੇ ਸ਼ਾਮਿਲ ਹੁੰਦੇ ਹਨ। ਜਿਹਨਾਂ ਨੂੰ ਟੋਟਮ,ਟੈਬੂ,ਪੂਜਾ,ਧਰਮ ਪ੍ਰਬੰਧ,ਪਹਿਰਾਵਾ,ਸ੍ਤੁਨ੍ਤਰ ਸ਼ਾਸ਼ਨ ਤੇ ਨਿਆਂ ਪ੍ਰਬੰਧ ਦੇ ਅਧਾਰ ਤੇ ਇੱਕ ਦੂਸਰੇ ਨਾਲੋਂ ਨਿਖੇੜਿਆ ਜਾਂਦਾ ਹੈ।ਪੰਜਾਬ ਦੇ ਕਬਾਇਲੀ ਸੱਭਿਆਚਾਰ ਵਿੱਚ ਹੇਠ ਲਿਖੇ ਪ੍ਮੁੱਖ ਕਬੀਲੇ ਆਉਂਦੇ ਹਨ। ਸਿਕਲੀਗਰ ਕਬੀਲਾ ਸਿਕਲੀਗਰ ਦੀ ਗੱਡੀ ਲੁਹਾਰ ਵਾਂਗ ਇੱਕ ਮਿਹਨਤੀ ਸੁਲਝੀ ਹੋਈ ਜਾਤੀ ਹੈ ਜੋ ਕਾਨਿਆ ਦੀਆਂ ਤੀਲਾਂ ਦੀਆਂ ਪੱਖੀ ਵਿੱਚ ਰਹਿੰਦੀ ਹੈ। ਇਹਨਾਂ ਦਾ ਸੰਬੰਧ ਬਾਜ਼ੀਗਰਾ ਅਤੇ ਲੁਬਾਣਿਆਂ ਨਾਲ ਵਧੇਰੇ ਲੱਗਦਾ ਹੈ ਪੱਖੀਵਾਸਾ ਦੇ ਦੱਸਣ ਅਨੁਸਾਰ ਇੰਨਾ ਦੇ ਵਡੇਰੇ ਚਾਰ ਭਾਈ ਸਨ। ਦੋ ਦੀ ਔਲਾਦ ਬਾਜੀਗਰ ਅਤੇ ਬਾਕੀ ਦੋ ਵਿੱਚੋ ਇੱਕ ਦੀ ਲੁਬਾਣੇ ਤੇ ਦੂਜੇ ਦੀ ਸਿਕਲੀਗਰ ਹੋਈ। ਸਿਕਲੀਗਰਾਂ ਦਾ ਇਹ ਵੀ ਕਥਨ ਹੈ ਕਿ ਜਦ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਸਿੱਖਾ ਨੂੰ ਹਥਿਆਰ ਦੀ ਲੋੜ ਪਈ ਤਾਂ ਉਹਨਾਂ ਹਥਿਆਰ ਲਾਹੌਰ ਦੇ ਮੌਲਾਂ ਬਖਸ਼ ਲੁਹਾਰ ਤੋ ਖਰੀਦੇ ਪਰ ਸਿੱਖਾ ਨੂੰ ਪਸੰਦ ਨਾ ਆਏ ਗੁਰੂ ਪਾਸੋ ਆਗਿਆ ਪਾ ਕੇ ਸਿੱਖ ਪੱਖੀਵਾਸ ਹਥਿਆਰ ਬਣਾਉਣ ਵਾਲਿਆ ਨੂੰ ਗੁਰੂ ਜੀ ਪਾਸ ਲੈ ਆਏ ਗੁਰੂ ਸਾਹਿਬ ਨੇ ਉਹਨਾ ਨੂੰ ਹਥਿਆਰ ਬਣਾਉਣ ਤੇ ਲਾਇਆ। ਇੱਕ ਹੋਰ ਰਿਵਾਇਤ ਅਨੁਸਾਰ ਜਦ ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ ਨੂੰ ਸ਼ਰਧਾ ਨਾਲ ਤਲਵਾਰਾਂ ਸਿਕਲ ਕਰਦਿਆ ਵੇਖਿਆ ਤਾ ਇਹਨਾਂ ਦਾ ਨਾਂ ਸਿਕਲੀਗਰ ਕਬੀਲਾ ਧਰ ਦਿੱਤਾ ਗਿਆ। ਸਿਕਲੀਗਰ ਕਬੀਲੇ ਦੇ ਕੰਮ ਇਹ ਮੁੱਦਤ ਤੋ ਲੋਹੇ ਦੇ ਕੰਮ ਕਰਦੇ ਚਲੇ ਆ ਰਹੇ ਹਨ। ਤਲਵਾਰਾਂ ਖੰਡੇ ਬਰਛੇ ਨੇਜ਼ੇ ਤੀਰਾਂ ਦੀਆਂ ਨੋਕਾਂ ਆਦਿ ਬਣਾਉਦੇ ਰਹੇ ਹਨ। ਜਦ ਅੰਗਰੇਜ ਸਰਕਾਰ ਨੇ ਹਥਿਆਰ ਬਣਾਉਣ ਤੇ ਪਾਬੰਦੀ ਲਾ ਦਿੱਤੀ ਤਾਂ ਇਹਨਾਂ ਨੇ ਗਾਡੀ ਲੁਹਾਰਾਂ ਵਾਂਗ ਬਾਲਟੀ ਬਾਲਟੀਆਂ ਦੀ ਮੁਰੰਮਤ ਤੇ ਲੋਹੇ ਦੀਆ ਟੋਕਰੀਆਂ ਬਣਾਉਣੀਆਂ ਸੂਰਜ ਕਰ ਦਿੱਤੀਆਂ ਹੁਣ ਇਹ ਰੰਬੇ ਦਫਤਰਾਂ ਤੇ ਖੇਤੀਬਾੜੀ ਨਾਲ ਸਬੰਧਿਤ ਸੰਦ ਬਣਾਉਂਦੇ ਹਨ। ਸਿਕਲੀਗਰ ਕਬੀਲੇ ਦਾ ਪਹਿਰਾਵਾ ਸਿਕਲੀਗਰ ਕਬੀਲੇ ਦੇ ਮਰਦ ਧੋਤੀ ਚੋਲਾ ਅਤੇ ਵਲਦਾਰ ਪੱਗ ਬੰਨ੍ਹਦੇ ਸੀ। ਤੀਵੀਆਂ ਘੱਗਰੀ ਚੋਲੀ ਅਤੇ ਸਲਵਾਰ-ਕਮੀਜ਼ ਪਾਉਂਦੀਆਂ ਹਨ। ਇਸ ਟੱਪਰੀਵਾਸ ਸ਼ਿਕਲੀਗਰ ਸਮੂਹ ਦੇ ਪਹਿਰਾਵੇ ਉੱਪਰ ਮੁਲਤਾਨੀ ਸੱਭਿਆਚਾਰ ਦਾ ਵੀ ਪ੍ਰਭਾਵ ਹੈ। ਸਿੱਖ ਸਮੁਦਾਇ ਲਈ ਹਥਿਆਰ ਬਣਾਉਣ ਵਾਲੇ ਸ਼ਿਕਲੀਗਰ ਹੁਣ ਵੀ ਕਛਹਿਰਾ,ਚੂੜੀਦਾਰ ਪਜਾਮਾ ਅਤੇ ਚੋਲਾ ਪਾਉਂਦੇ ਹਨ। ਸਿਕਲੀਗਰ ਕਬੀਲੇ ਦੀਆਂ ਰਸਮਾਂ ਜਨਮ ਦੀਆਂ ਰਸਮਾਂ:ਸਿਕਲੀਗਰ ਕਬੀਲੇ ਵਿੱਚ ਬੱਚੇ ਦਾ ਜਨਮ ਕਬੀਲੇ ਦੀ ਦਾਈ ਦੁਆਰਾ ਘਰ ਵਿੱਚ ਹੀ ਹੁੰਦਾ ਹੈ।ਲੜਕੀ ਨੂੰ ਇਹ ਲੋਕ ਦੇਵੀ ਦਾ ਰੂਪ ਸਮਝਦੇ ਹਨ। ਲੜਕਾ ਪੈਦਾ ਹੋਣ ਦੀ ਸੂਰਤ ਵਿੱਚ ਉਸਨੂੰ 'ਕੁਲ ਦਾ ਚਿਰਾਗ' ਸਮਝ ਕੇ ਉਚੇਚੀ ਖੁਸ਼ੀ ਮਨਾਈ ਜਾਂਦੀ ਹੈ।ਨਵਜਾਤ ਬੱਚੇ ਨੂੰ ਘਰ ਦੇ ਕਿਸੇ ਸਿਆਣੇ ਵਲੋ 'ਗੁੜ੍ਹ'ਦੀ ਗੁੜ੍ਹਤੀ ਦਿੱਤੀ ਜਾਂਦੀ ਹੈ। ਭੂਤਾਂ -ਪੇਤਾਂ ਤੋਂ ਰੱਖਿਆ ਲਈ ਸਿਕਲੀਗਰ ਲੋਕ ਬੱਚੇ ਦੇ ਗਲ ਵਿੱਚ ਰੱਤ ਚੰਨਣ ਦੀ ਲੱਕੜ ਬੰਨ੍ਹ ਦਿੰਦੇ ਹਨ। ਬੱਚੇ ਦੇ ਜਨਮ ਤੋ ਤੀਜੇ ਦਿਨ ਘੜੌਲੀ ਦੀ ਰਸਮ ਕਰਕੇ ਜਣੇਪੇ ਵਾਲੀ ਔਰਤ ਨੂੰ ਕਬੀਲੇ ਦੀਆਂ ਔਰਤਾਂ ਦੁਆਰਾ ਚੌਂਕੇ ਚੜਾਇਆ ਜਾਂਦਾ ਹੈ। ਘੜੋਲੀ ਦੀ ਰਸਮ'ਖਵਾਜਾ ਦੇਵਤਾ'ਭਾਵ ਪਾਣੀ ਦੀ ਹਾਜ਼ਰੀ ਵਿੱਚ ਪੂਰੀ ਕੀਤੀ ਜਾਂਦੀ ਹੈ ਇਸ ਜਣੇਪੇ ਵਾਲੀ ਔਰਤ ਨੂੰ ਨੁਹਾ ਧਿਆਨ ਕੇ ਪਾਣੀ ਦੀਆਂ ਸਤ ਗੜਵੀਆਂ ਸਿਰ ਤੇ ਰੱਖਕੇ ਚੌਂਕੇ ਚੜ੍ਹਾਇਆ ਜਾਂਦਾ ਹੈ। ਸੁੱਧੀ ਦਾ ਪ੍ਰਤੀਕ ਹੋਣ ਕਰਕੇ ਕਬੀਲੇ ਦੇ ਲੋਕ 'ਜਲ ਦੇਵਤਾ ' ਨੂੰ ਖਾਸ ਤਰਜੀਹ ਦਿੰਦੇ ਹਨ। ਗੌਰਜਾ ਦੀ ਪੂਜਾ ਇਹ ਰਸਮ ਵੀ ਚੋਂਕੇ ਚੜ੍ਹਾਉਣ ਵਾਲੀ ਰਸਮ ਦਾ ਹੀ ਇੱਕ ਹਿੱਸਾ ਹੈ।ਇਸ ਰਸਮ ਵਿੱਚ ਬੱਚੇ ਦੇ ਜਨਮ ਦੀ ਥਾਂ ਨੂੰ ਸਜਾ ਸੰਵਾਰ ਕੇ ਉਤੇ ਨਿੰਮ ਦੇ ਪੱਤੇ ਰੱਖੇ ਜਾਂਦੇ ਹਨ। ਇਸ ਰਸਮ ਵਿੱਚ ਪਰਿਵਾਰ ਦੀ ਮੁਖੀ ਔਰਤ ਵਲੋ ਗੋਹੇ ਦਾ ਆਦਮੀ ਅਤੇ ਔਰਤ ਭਾਵ ਜੋੜਾ ਬਣਾ ਕੇ ਉਹਨਾਂ ਨੂੰ ਖਵਾਜੇ ਦੀ ਹਾਜ਼ਰੀ ਵਿੱਚ ਮੱਥਾ ਟੇਕਿਆ ਜਾਂਦਾ ਹੈ। ਕਬੀਲੇ ਵਿੱਚ ਗੋਹੇ ਦੇ ਬਣਾਏ ਹੋਏ ਇਸ ਪ੍ਰਤੀਕਮਈ ਜੋੜੇ ਨੂੰ ਗੋਰਜਾਂ ਦਾ ਨਾਂ ਦਿੱਤਾ ਜਾਂਦਾ ਹੈ। ਇਸ ਰਸਮ ਤੋਂ ਬਾਅਦ ਲਵਜਾਹ ਬੱਚੇ ਦੇ ਨਵੇਂ ਪੁਆਏ ਜਾਂਦੇ ਹਨ। ਵਿਆਹ ਦੀਆਂ ਰਸਮਾਂ: ਸਿੱਖ ਸਿਕਲੀਗਰਾਂ ਤੋਂ ਛੁੱਟ ਬਾਕੀ ਕਬੀਲੇ ਵਿੱਚ ਪਰੰਪਰਾਗਤ ਰਸਮਾਂ ਜਾਰੀ ਰਹੀਆਂ ਵਿਆਹ ਸਮੇਂ ਸੱਤ ਲਾਵਾਂ ਵਿਚੋਂ ਪਹਿਲੀਆਂ ਚਾਰ ਲਾਵਾਂ ਵਿੱਚ ਲਾੜਾਂ ਅੱਗੇ ਹੋ ਕੇ ਲੈਂਦਾ ਹੈ ਪਿਛਲੀਆ ਤਿੰਨ ਲਾਵਾਂ ਲਾੜੀ ਅੱਗੇ ਹੋ ਕੇ ਲੈਂਦੀ ਹੈ। ਗਾਨਾ ਖੋਲ੍ਹਣ ਤੇ ਗੋਤ ਕਨਾਲੇ ਤੋਂ ਪਿੱਛੋਂ ਛਟੀਆਂ ਖੇਡਣ ਦੀ ਰਸਮ,ਖੂਹ ਤੇ ਲਿਜਾਣ ਦੀ ਰੀਤ ਅਤੇ ਘੜੋਲੀ ਦੀ ਰਸਮ ਵੀ ਕੀਤੀ ਜਾਂਦੀ ਹੈ। ਸਿਕਲੀਗਰ ਕਬੀਲੇ ਵਿੱਚ ਵਿਆਹ ਤੋਂ ਦੂਜੇ ਦਿਨ' ਗੋਦ ਭਰਾਈ' ਦੀ ਰਸਮ ਪੂਰੀ ਕੀਤੀ ਜਾਂਦੀ ਹੈ। ਮੌਤ ਦੀਆਂ ਰਸਮਾਂ: ਸਿਕਲੀਗਰ ਕਬੀਲੇ ਵਿੱਚ ਕੋਈ ਵੀ ਮੋਤ ਹੋਣ ਦੀ ਸੂਰਤ ਵਿੱਚ ਮਿਰਤਕ ਦੀ ਸੂਰਤ ਵਿੱਚ ਮੰਜੀ ਤੋ ਹੇਠਾ ਉਤਾਰ ਦਿੱਤਾ ਜਾਂਦਾ ਹੈ ਮਿਰਤਕ ਦੀ ਦੇਹ ਨੂੰ ਧਰਤੀ ਤੇ ਲਿਟਾ ਕੇ ਉੱਤੇ ਕੋਈ ਕੱਪੜਾ ਤਾਣ ਦਿੱਤਾ ਜਾਂਦਾ ਹੈ। ਮਿਰਤਕ ਦੀ ਦੇਹ ਦੇ ਨੇੜੇ ਨਿੰਮ ਦੇ ਪੱਤੇ ਅਤੇ ਅੰਨ ਆਦਿ ਰੱਖ ਕੇ ਧੂਫ ਧੁਖਾ ਦਿੱਤੀ ਜਾਂਦੀ ਹੈ। ਉਸਦੇ ਸਿਰਹਾਣੇ ਇੱਕ ਆਟੇ ਦਾ ਬਲਦਾਂ ਹੋਇਆਂ ਦੀਵਾ ਵੀ ਰੱਖਿਆ ਜਾਂਦਾ ਹੈ ਇਸ ਉਪਰੰਤ ਕਬੀਲੇ ਦੇ ਲੋਕਾਂ ਵੱਲੋਂ ਮਿਰਕਤ ਦਾ ਸੂਰਜ ਦੀ ਹਾਜਰੀ ਵਿੱਚ ਸੰਸਕਾਰ ਕਰ ਦਿੱਤਾ ਜਾਂਦਾ ਹੈ।ਸੰਸਕਾਰ ਤੋਂ ਤਿੰਨ ਦਿਨ ਬਾਅਦ ਮਿਰਤਕ ਦੇ ਫੁੱਲ ਚੁੱਗੇ ਜਾਦੇ ਹਨ।ਸਿਕਲੀਗਰ ਲੋਕ ਮ੍ਰਿਤਕ ਦੇ ਸਿਵੇ ਤੇ ਦੁੱਧ ਦਾ ਛਿੱਟਾ ਮਾਰ ਕੇ ਫੁੱਲ ਚੁਗਦੇ ਹਨ।ਅਜਿਹਾ ਸਿਵੇ ਦੀ ਸੁੱਧੀ ਲਈ ਕੀਤਾ ਜਾਂਦਾ ਹੈ।ਅਰਦਾਸ ਕਰਨ ਉਪਰੰਤ ਮ੍ਰਿਤਕ ਦੇ ਫੱਲ ਚੁਗੇ ਜਾਂਦੇ ਹਨ। ਬਾਅਦ ਵਿੱਚ ਇਹ ਫੁੱਲ ਕਿਸੇ ਨਦੀ ਜਾਂ ਨਹਿਰ ਵਿੱਚ ਵਹਾ ਦਿੱਤੇ ਜਾਂਦੇ ਹਨ। ਸਿਕਲੀਗਰ ਲੋਕਾਂ ਵਿੱਚ ਹਰਿਦੁਆਰ ਜਾਂ ਕੀਰਤਪੁਰ ਸਾਹਿਬ ਜਾਣ ਦਾ ਪ੍ਰਚਲਨ ਨਾ ਮਾਤਰ ਹੈ। ਸਿਕਲੀਗਰ ਕਬੀਲੇ ਵਿੱਚ ਸੰਸਕਾਰ ਤੋਂ ਪਹਿਲਾਂ ਮ੍ਰਿਤਕ ਦੇ ਮੂੰਹ ਵਿੱਚ ਕੋਈ ਨੂਮ ਛੱਲਾਂ ਪਾਉਣ ਦਾ ਰਿਵਾਜ ਹੈ। ਇਹ ਵਿਸਵਾਸ ਹੈ ਮ੍ਰਿਤਕ ਇੱਕ ਵਾਰ ਫਿਰ ਜਨਮ ਲਵੇਗਾ। ਫਿਰ ਤੋਂ ਜੀਵਨ ਦੇ ਸਗਨ ਮਨਾਏਗਾ। ਇਸਦਾ ਸੰਬੰਧ ਜੀਵਨ ਦੀ ਗਤੀਸ਼ੀਲਤਾ ਨਾਲ ਹੈ। ਸਿਕਲੀਗਰ ਕਬੀਲੇ ਵਿੱਚ ਤੀਜੇ ਦਿਨ ਭੰਗ ਦੀ ਰਸਮ ਹੁੰਦੀ ਹੈ। ਬੌਰੀਆ ਕਬੀਲਾ ਭਾਰਤ ਦੇ ਹੋਰ ਕਬੀਲਿਆਂ ਵਾਂਗ ਬੌਰੀਆ ਵੀ ਇੱਕ ਜੰਗਲੀ ਕਬੀਲਾ ਹੈ। ਇਹ ਕਬੀਲਾ ਆਦਿ ਕਾਲ ਤੋਂ ਲੈ ਕੇ ਮੁਗ਼ਲ ਕਾਲ ਤੱਕ ਜੰਗਲ ਬੇਲਿਆਂ ਅਤੇ ਕੁਦਰਤੀ ਸੋਮਿਆਂ ਨਾਲ ਸ਼ਿਕਾਰ ਕਰਕੇ ਆਪਣਾ ਗੁਜ਼ਾਰਾ ਕਰਦਾ ਰਿਹਾ ਹੈ। ਜਰਾਇਮ ਪੇਸ਼ਾ ਐਕਟ ਖ਼ਤਮ ਹੋਣ ਤੋਂ ਬਾਅਦ ਵੀ ਨਿਹੱਥੇ ਤੇ ਯਤੀਮਾਂ ਵਰਗਾ ਜੀਵਨ ਬਤੀਤ ਕਰ ਰਹੇ ਹਨ। ਇਬਟਸਨ ਦੁਆਰਾ ਦਿੱਤੇ ਵੇਰਵਿਆਂ ਅਨੁਸਾਰ, "ਬੌਰੀਆਂ ਸ਼ਬਦ 'ਬਾਵਰ' ਤੋਂ ਬਣਿਆ ਹੈ, ਜਿਸ ਤੋਂ ਭਾਵ 'ਜਾਲ' ਜਾਂ 'ਫੰਦਾਂ' ਹੈ। ਇਸ ਕਬੀਲੇ ਦਾ ਪਿਛੋਕੜ ਰਾਜਪੂਤਾਂ ਨਾਲ ਜੋੜਿਆ ਜਾਂਦਾ ਹੈ। ਬੌਰੀਆ ਕਬੀਲੇ ਦਾ ਧਰਮ ਬੌਰੀਆ ਕਬੀਲੇ ਦੇ ਲੋਕ ਦੇਵੀ ਦੇਵਤਿਆਂ ਅਤੇ ਪੁਰਖ ਪੂਜਾ ਵਿੱਚ ਵਿਸ਼ਵਾਸ ਰੱਖਦੇ ਹਨ। ਬੌਰੀਆ ਕਬੀਲੇ ਦੇ ਲੋਕ ਵਹਿਮਾਂ-ਭਰਮਾਂ ਅਤੇ ਅੰਧ-ਵਿਸ਼ਵਾਸ ਵਿੱਚ ਵੀ ਵਿਸ਼ਵਾਸ ਰੱਖਦੇ ਹਨ ਬੌਰੀਆ ਕਬੀਲੇ ਦੇ ਕੰਮ ਇਨ੍ਹਾਂ ਦਾ ਵੱਡਾ ਕੰਮ ਰੱਸੀਆਂ ਵੱਟਣੀਆਂ, ਭੇਡਾਂ ਬੱਕਰੀਆਂ ਦੇ ਇੱਜੜ ਪਾਲਣੇ ਅਤੇ ਜੰਗਲੀ ਜਾਨਵਰਾਂ ਦੀ ਚਰਬੀ ਵਿਚੋਂ ਤੇਲ ਕੱਢ ਕੇ ਵੇਚਣਾ ਹੈ। ਜੰਗਲੀ ਜਾਨਵਰਾਂ ਦੀਆਂ ਖੱਲਾਂ ਵੀ ਸੁਕਾ ਕੇ ਵੇਚ ਲੈਂਦੇ ਸਨ। ਜਿਹੜੇ ਬੌਰੀਏ ਪਿੰਡਾਂ ਵਿੱਚ ਰਹਿਣ ਲਗ ਪਏ ਹਨ, ਉਹ ਗਾਈਆਂ, ਮੱਝਾਂ ਤੇ ਬੱਕਰੀਆਂ ਤੇ ਲਵੇਰੇ ਰੱਖਦੇ ਹਨ। ਇਹ ਕੁਝ ਜਾਤਾਂ ਹਿੱਸੇ ਠੇਕੇ ਤੇ ਜ਼ਮੀਨ ਲੈ ਕੇ ਵਾਹੀ ਕਰਨ ਲਗ ਪਈਆਂ ਹਨ। ਇਸ ਕਬੀਲੇ ਦਾ ਆਪਣਾ ਇੱਕ ਧਰਮ-ਪ੍ਰਬੰਧ ਹੈ। ਬੌਰੀਆ ਕਬੀਲੇ ਦੀਆਂ ਰਸਮਾਂ ਜਨਮ ਦੀਆਂ ਰਸਮਾਂ: ਬੌਰੀਆ ਕਬੀਲੇ ਵਿੱਚ ਬੱਚੇ ਦੇ ਜਨਮ ਤੋਂ ਤੁਰੰਤ ਬਾਅਦ ਬੱਚੇ ਨੂੰ ਕਬੀਲਾ ਦਾਈ ਦੁਆਰਾ ਨੁਹਾ-ਸੰਵਾਰ ਕੇ ਪਰਿਵਾਰ ਵਿਚੋਂ ਕਿਸੇ ਵਡੇਰੇ ਦੇ ਪੁਰਾਣੇ ਕੱਪੜਿਆਂ ਵਿੱਚ ਲਪੇਟ ਦਿੱਤਾ ਜਾਂਦਾ ਹੈ। ਬੌਰੀਆ ਕਬੀਲੇ ਵਿੱਚ ਬੱਚੇ ਦੇ ਪੈਦਾ ਹੋਣ ਦੀ ਸੂਰਤ ਵਿੱਚ ਘਰ ਅੱਗੇ ਸ਼ਰੀਂਹ ਜਾਂ ਅੰਬ ਦੇ ਪੱਤੇ ਬੰਨ੍ਹੇ ਜਾਂਦੇ ਹਨ। ਇਸ ਤੋਂ ਇਲਾਵਾ ਗੁੜ੍ਹਤੀ ਦੇਣ ਦੀ ਰਸਮ, ਵਧਾਉਣ ਦੀ ਰਸਮ, ਖੂਹ ਪੂਜਾ ਦੀ ਰਸਮ, ਸੂਰਜ ਦਿਖਾਉਣ ਦੀ ਰਸਮ ਆਦਿ ਪ੍ਰਚੱਲਿਤ ਹਨ। ਵਿਆਹ ਦੀਆਂ ਰਸਮਾਂ:ਬੌਰੀਆ ਕਬੀਲੇ ਵਿੱਚ ਸੁਜਾਤੀ ਵਿਆਹ ਦਾ ਪ੍ਚਲਨ ਹੈ। ਇਹ ਵਿਆਹ 'ਮਾਂ ਦਾ ਗੋਤਰ' ਛੱਡ ਕੇ ਹੋਰ ਕਿਸੇ ਵੀ ਸੰਬੰਧਿਤ 'ਗੋਤਰ' ਵਿੱਚ ਸਿਰੇ ਚੜ੍ਹ ਸਕਦਾ ਹੈ। ਬੌਰੀਆ ਕਬੀਲੇ ਵਿੱਚ ਮੰਗਣੀ ਦੀ ਰਸਮ, ਸਿਰ ਕੱਜਣ ਦੀ ਰਸਮ, ਪਗੜੀ ਬੰਨ੍ਹਣ ਦੀ ਰਸਮ, ਹੋਆਂ ਦੀ ਰਸਮ, ਗਾਨਾ ਬੰਨ੍ਹਣ ਦੀ ਰਸਮ, ਖਾਰੇ ਦੀ ਰਸਮ, ਮਈਆਂ ਦੀ ਰਸਮ, ਸ਼ੀਰਨੀ ਦੀ ਰਸਮ, ਖੱਟ ਦੀ ਰਸਮ ਆਦਿ ਵਿਆਹ ਨਾਲ ਸੰਬੰਧਿਤ ਪ੍ਚੱਲਿਤ ਹਨ। ਵਿਆਹ ਤੋਂ ਬਾਅਦ ਮੁੰਡੇ ਦੇ ਘਰ ਗੋਤ ਕਨਾਲਾ ਕਰਨ ਤੋਂ ਬਾਅਦ 'ਮੂੰਏ' ਲਈ ਬੱਕਰੇ ਦੀ ਬਲੀ ਦਿੱਤੀ ਜਾਂਦੀ ਹੈ। ਮੌਤ ਦੀਆਂ ਰਸਮਾਂ: ਬੌਰੀਆ ਕਬੀਲੇ ਵਿੱਚ ਕੁਦਰਤੀ ਮੌਤ ਮਰਨ ਵਾਲੇ ਬਜ਼ੁਰਗਾਂ ਦਾ ਆਖਰੀ ਸਾਹਾਂ ਵੇਲੇ ਧਰਤੀ 'ਤੇ ਆਸਣ ਕਰ ਦਿੱਤਾ ਜਾਂਦਾ ਹੈ। ਆਖਰੀ ਘੜੀ ਵਿੱਚ ਮਰਨ ਵਾਲੇ ਵਿਅਕਤੀ ਦੇ ਪਰਿਵਾਰਕ ਮੈਂਬਰ ਤੇ ਰਿਸ਼ਤੇਦਾਰ ਮਰਨ ਵਾਲੇ ਵਿਅਕਤੀ ਨੂੰ 'ਚੁਲੀ' ਦੇਣ ਦੀ ਰਸਮ ਅਦਾ ਕਰਦੇ ਹਨ। ਇਸ ਰਸਮ ਵਿੱਚ ਬੌਰੀਆ ਕਬੀਲੇ ਦੇ ਲੋਕ ਮਰ ਰਹੇ ਵਿਅਕਤੀ ਦੇ ਮੂੰਹ ਵਿੱਚ 'ਗੰਗਾ-ਜਲ'ਪਾਉਂਦੇ ਹਨ।ਗੰਗਾ ਜਲ ਨੂੰ ਬੌਰੀਆ ਲੋਕ 'ਮੁਕਤੀ' ਦਾ ਪ੍ਤੀਕ ਸਮਝਦੇ ਹਨ। ਇਸ ਕਬੀਲੇ ਵਿੱਚ ਮ੍ਰਿਤਕ ਦੇਹ ਨੂੰ ਹੇਠਾਂ ਉਤਾਰਨ ਦੀ ਰਸਮ, ਸੋਗ ਦੀ ਰਸਮ, ਚੁਲ੍ਹਾ ਠੰਢਾ ਰੱਖਣ ਦੀ ਰਸਮ, ਦਾਹ ਸੰਸਕਾਰ ਦੀ ਰਸਮ, ਆਤਮ ਸ਼ੁੱਧੀ ਦੀ ਰਸਮ, ਫੁੱਲ ਚੁਗਣ ਦੀ ਰਸਮ, ਬਾਹਰੇ ਦੀ ਰਸਮ ਆਦਿ ਮੌਤ ਨਾਲ ਸੰਬੰਧਿਤ ਰਸਮਾਂ ਪ੍ਰਚੱਲਿਤ ਹਨ। ਪੰਜਾਬੀ ਸਮਾਜ ਵਿੱਚ ਹਰ ਕਬੀਲਿਆਂ ਦਾ ਆਪਣਾ ਆਪਣਾ ਸਥਾਨ ਹੈ ਅਤੇ ਹਰ ਇੱਕ ਕਬੀਲਾ ਆਪਣੇ ਸਮਾਜ ਸਭਿਆਚਾਰ ਦੀਆਂ ਕਦਰਾਂ ਕੀਮਤਾਂ ਆਪਣੀ ਪੀੜ੍ਹੀ ਦਰ ਪੀੜ੍ਹੀ ਅੱਗੇ ਤੋਰਦਾ ਹੈ।

ਬਿਕਰਮਜੀਤ ਸਿੰਘ ਬਰਨਾਲਾ ਡਾ ਬਿਕਰਮਜੀਤ ਸਿੰਘ ਪੁਰਬਾ (talk) 09:39, 31 January 2022 (UTC)Reply

ਨਾਰੀਵਾਦ ਦੇ ਸਰੋਕਾਰ

edit

ਨਾਰੀਵਾਦ

ਨਾਰੀਵਾਦ ਸ਼ਬਦ ਦੇ ਵਿਿਭੰਨ ਸਮਾਨਾਰਥਕ ਸ਼ਬਦ ਔਰਤ ਇਸਤਰੀ ਆਦਿ ਹਨ।ਨਾਰੀ ਨਾਲ ਜਦੋਂ ਵਾਦ ਜੁੜ ਜਾਂਦਾ ਹੈ ਤਾਂ ਇਹ ਸ਼ਬਦ ਜਿਸ ਵਿਸ਼ੇ ਨਾਲ ਜੁੜਦਾ ਹੈ।ਉਹ ਆਪਣੇ ਨਾਲ ਇੱਕ ਵਿਚਾਰ ਚਿੰਤਨ ਕ੍ਰਾਂਤੀਕਾਰੀ ਸੰਘਰਸ਼ ਅਤੇ ਅੰਦੋਲਨ ਦੇ ਬੀਜ ਲੈ ਕੇ ਚੱਲਦੇ ਹਨ।ਜਿਵੇਂ ਜਿਵੇਂ ਇਹ ਵਾਦ ਵਿਕਾਸ ਕਰਦਾ ਜਾਂਦਾ ਹੈ ਅਤੇ ਵਿਿਭੰਨ ਵਿਿਭੰਨ ਤਰ੍ਹਾਂ ਦੀਆਂ ਪ੍ਰਸਥਿਤੀਆਂ ਲੜੀਆਂ ਬਣਦੀਆਂ ਟੁੱਟਦੀਆਂ ਭੱਜਦੀਆਂ ਨਜ਼ਰ ਆਉਂਦੀਆਂ ਹਨ।ਇਸੇ ਜੋੜ-ਤੋੜ ਵਿੱਚੋਂ ਵਿਕਾਸ ਦਾ ਰਸਤਾ ਨਿਕਲਦਾ ਹੈ।ਜਿਸ ਵਿੱਚ ਨਾਰੀਵਾਦ ਨਾਲ ਜੁੜੇ ਇੱਕ ਵਿਸ਼ੇਸ਼ ਵਰਗ ਜਾਂ ਇਸ ਨਾਲ ਸਬੰਧਿਤ ਵਿਿਭੰਨ ਤਰ੍ਹਾਂ ਦੀਆਂ ਸਮਾਜ ਦੀ ਬਿਹਤਰੀ ਵੱਲ ਕਦਮ ਵਧਾਉਂਦੀਆਂ ਹਨ ਅਤੇ ਨਾਰੀਵਾਦ ਇਹ ਵੀ ਸੱਚ ਹੈ ਕਿ ਸਮਾਜ ਦੇ ਵਿਸ਼ੇਸ਼ ਵਰਗ ਭਾਵ ਔਰਤ ਜਾਤੀ ਦੇ ਹਿੱਤ ਵਿੱਚ ਆਵਾਜ਼ ਬੁਲੰਦ ਕੀਤੀ ਹੈ।ਨਾਰੀ ਨੂੰ ਸਮਾਜਿਕ,ਧਾਰਮਿਕ ਰਾਜਨੀਤਿਕ ਪ੍ਰਸਥਿਤੀਆਂ ਵਿੱਚੋਂ ਦੀ ਗੁਜ਼ਰਨਾ ਪੈਂਦਾ ਹੈ।ਨਾਰੀ ਨੂੰ ਕਿਸ ਤਰ੍ਹਾਂ ਆਪਣੇ ਆਪ ਨੂੰ ਸਥਾਪਤ ਕਰਨ ਲਈ ਕਈ ਤਰ੍ਹਾਂ ਦੇ ਸੰਘਰਸ਼ ਕਰਨੇ ਪੈਂਦੇ ਹਨ ਜਾਂ ਸਮਾਜ ਦੇ ਵਿਚ ਵੱਖ ਵੱਖ ਪ੍ਰਸਥਿਤੀਆਂ ਵਿੱਚ ਉਸ ਨੂੰ ਸਮਝੌਤੇ ਕਰਨੇ ਪੈਂਦੇ ਹਨ।ਜੇਕਰ ਗਹੁ ਨਾਲ ਦੇਖਿਆ ਜਾਵੇ ਨਾਰੀਵਾਦ ਦਾ ਅਰਥ ਜੋ ਪੰਜਾਬੀ ਵਿੱਚ ਨਾਰੀਵਾਦ ਦੇ ਸਮਾਨ ਅਰਥ ਰੱਖਦਾ ਹੈ ਲੰਿਗ ਦੇ ਆਧਾਰ ਤੇ ਰਾਜਨੀਤਿਕ ਆਰਥਿਕ ਅਤੇ ਸਮਾਜਿਕ ਸਮਾਨਤਾ ਨਾਰੀਵਾਦ ਦੀ ਜਨਮ ਭੂਮੀ ਅਤੇ ਇਸ ਨੂੰ ਪ੍ਰਫੁੱਲਤ ਕਰਨ ਦੇ ਯਤਨ ਪੱਛਮੀ ਸਮਾਜ ਵਿੱਚ ਆਰੰਭ ਹੋਏ ਸਨ। ਪੱਛਮੀ ਸਮਾਜ ਵਿੱਚ ਸਭ ਤੋਂ ਪਹਿਲਾਂ ਔਰਤ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਈਆਂ ।ਸਭ ਤੋਂ ਪਹਿਲਾਂ ਮੇਰੀ ਵੌਲਸਟੋਨ ਕਰਾਫਟ ਨੇ ਔਰਤਾਂ ਦੇ ਹੱਕ ਵਿੱਚ ਨਾਅਰਾ ਬੁਲੰਦ ਕੀਤਾ।ਉਸ ਦੀ ਸੰਨ 1792 ਵਿੱਚ ਪ੍ਰਕਾਸ਼ਤ ਹੋਈ ਪੁਸਤਕ ‘ਵਿੰਡੀਕੇਸ਼ਨ ਆਫ ਦਿ ਰਾਈਟਸ’ ਆਫ ਵੂਮੈਨ ਨਾਲ ਔਰਤਾਂ ਦੇ ਦੁੱਖਾਂ ਦੇ ਹੱਕਾਂ ਲਈ ਨਵੀਂ ਬਹਿਸ ਆਰੰਭ ਹੁੰਦੀ ਹੈ।ਸਮਾਜ ਵਿੱਚ ਨਾਰੀ ਦੀ ਮੁੱਢੋਂ ਮੁੱਢ ਬਰਾਬਰੀ ਦਾ ਏਜੰਡਾ ਲੈ ਕੇ ਨਾਰੀਵਾਦ ਚੇਤਨਾ ਦੇ ਵੱਖ ਵੱਖ ਲੇਖਕਾਂ ਦੁਆਰਾ ਚਿੰਤਨ ਕੀਤਾ ਗਿਆ ਹੈ ਅਤੇ ਦ੍ਰਿਸ਼ਟੀਗੋਚਰ ਕੀਤਾ ਗਿਆ ਹੈ,ਕਿ ਸਮਾਜ ਵਿੱਚ ਨਾਰੀ ਕਿਸ ਤਰ੍ਹਾਂ ਆਪਣੇ ਆਪ ਨੂੰ ਸਥਾਪਤ ਕਰਨ ਲਈ ਜਦੋ ਜਹਿਦ ਕਰ ਰਹੀ ਹੈ।ਇਸੇ ਤਰ੍ਹਾਂ ਵੱਖ ਵੱਖ ਤਰ੍ਹਾਂ ਦੀਆਂ ਸਮਾਜਿਕ ਲਹਿਰਾਂ ਵੀ ਚੱਲੀਆਂ ਹਨ।ਜੇਕਰ ਨਾਰੀਵਾਦ ਦਾ ਦੌਰ ਦੇਖਿਆ ਜਾਵੇ ਨਾਰੀਵਾਦ ਸ਼ਬਦ ਜਿਹੜਾ ਕਿ ਪੰਜਾਬ ਵਿੱਚ ਅਠਾਰ੍ਹਵੀਂ ਸਦੀ ਵਿੱਚ ਪਹਿਲੀ ਵਾਰ ਦਰਜ ਹੈ।ਨਾਰੀ ਦੇ ਮਾਨਵੀ ਅਧਿਕਾਰਾਂ ਦੀ ਗੱਲ ਇਸ ਤੋਂ ਪਹਿਲਾਂ ਤੁਰੀ ਹੀ ਨਹੀਂ ਸੀ।ਪਰ ਇੱਕ ਸਮਾਜਿਕ ਲਹਿਰ ਵਜੋਂ ਨਾਰੀਵਾਦ ਫਰਾਂਸ ਵਿੱਚ 1880 ਵਿਚ, ਇੰਗਲੈਂਡ ਅਮਰੀਕਾ ਵਿਚ 1890 ਵਿਚ ਉੱਭਰਿਆ ਅਤੇ ਰਾਜਨੀਤਕ ਲਹਿਰ ਵਜੋਂ ਨਾਰੀਵਾਦੀ ਇਤਿਹਾਸ ਦੇ ਹੁਣ ਤੱਕ ਦੇ ਤਿੰਨ ਦੌਰ ਮੰਨੇ ਗਏ ਹਨ। ਨਾਰੀ ਦੀ ਸਮਾਜਿਕ ਕਾਨੂੰਨੀ ਬਰਾਬਰੀ ਦੇ ਮੁੱਦੇ ਨੂੰ ਪਹਿਲੀ ਵਾਰ ਫੋਕਸ ਵਿਚ ਲਿਆਉਣ ਲਈ ਕਈ ਲਹਿਰਾਂ ਨੇ ਜਨਮ ਲਿਆ।ਅਠਾਰ੍ਹਵੀਂ ਸਦੀ ਦੇ ਅਖੀਰ ਤੋਂ ਵੀਹਵੀਂ ਸਦੀ ਵਿੱਚ ਲਗਪਗ ਨਿਸ਼ਚਿਤ ਕੀਤਾ ਗਿਆ ਹੈ।ਜਿਸ ਵਿੱਚ ਨਾਰੀ ਨਾਲ ਹੋ ਰਹੀਆਂ ਬੇਇਨਸਾਫ਼ੀਆਂ ਨੂੰ ਅਠਾਰ੍ਹਵੀਂ ਸਦੀ ਦੇ ਮੁੱਕਣ ਵੇਲੇ ਤਕ ਸਮਾਜਿਕ ਬਹਿਸਾਂ ਵਿੱਚ ਲਿਆਂਦਾ ਗਿਆ।1840 ਵਿੱਚ ਅਮਰੀਕਾ ਵਿੱਚ ਹੋਏ ਗੁਲਾਮਾਂ ਅਤੇ ਨਾਰੀਆਂ ਦੇ ਬਰਾਬਰ ਦੇ ਅਧਿਕਾਰ ਮੁੱਦਾ ਵੀ ਬਣੇ ਸਨ ਪਰ ਨਾਰੀਵਾਦ ਇਕ ਸਮਾਜਿਕ ਰਾਜਨੀਤਕ ਲਹਿਰ ਵਿਚੋਂ ਉੱਨੀਵੀਂ ਸਦੀ ਵਿਚ ਉੱਭਰਿਆ ਅਤੇ ਇੰਗਲੈਂਡ ਵਿੱਚ ਮੱਧਵਰਗੀ ਔਰਤਾਂ ਦੇ ਇੱਕ ਗਰੁੱਪ ਰੋਵਣ ਸ਼ਨਾਖ਼ਤ ਦੀ ਅਗਵਾਈ ਹੇਠ ਸਰਗਰਮ ਹੋਇਆ।ਉਨ੍ਹਾਂ ਨੇ 1858 ਵਿੱਚ ਨਾਰੀ ਦੇ ਸਿੱਖਿਆ, ਰੁਜ਼ਗਾਰ, ਵਿਆਹ, ਕਾਨੂੰਨਾਂ ਦੀ ਜ਼ਰੂਰਤ ਨਾਰੀ ਦੇ ਹੱਕਾਂ ਪ੍ਰਤੀ ਜਾਗਰੂਕ ਕੀਤਾ।ਜਿਸ ਵਿੱਚ ਮੱਧਵਰਗੀ ਚੇਤਨ ਔਰਤਾਂ ਦੇ ਨਿੱਜੀ ਅਨੁਭਵ ਵੀ ਸ਼ਾਮਲ ਸਨ।ਨਾਰੀ ਨੂੰ ਵੋਟ ਦਾ ਅਧਿਕਾਰ ਲੰਮੇ ਸੰਘਰਸ਼ ਬਾਅਦ ਪਹਿਲੀ ਵਾਰ ਅਮਰੀਕਾ ਵਿਚ 1920 ਵਿਚ ਮਿਿਲਆ।ਜਿਸ ਵਿੱਚ ਨਾਰੀਵਾਦ ਨੂੰ ਵੀ ਜਾਪਦਾ ਸੀ ਕਿ ਵੋਟ ਦਾ ਅਧਿਕਾਰ ਪ੍ਰਾਪਤ ਕਰਨ ਉਪਰੰਤ ਸਮਾਜ ਵਿੱਚ ਨਾਰੀ ਬਰਾਬਰਤਾ ਨੂੰ ਦੇਖਿਆ ਜਾਵੇਗਾ ਪਰ ਹੋਇਆ ਇਸਦੇ ਉਲਟ ਨਾਰੀ ਨੂੰ ਵੋਟ ਦਾ ਅਧਿਕਾਰ ਬਰਾਬਰ ਮਿਲਣ ਦੇ ਬਾਵਜੂਦ ਵੀ ਉਸ ਨੂੰ ਸਮਾਜ ਵਿੱਚੋਂ ਅੱਖੋਂ ਓਹਲੇ ਕੀਤਾ ਗਿਆ ਅਤੇ ਨਾਰੀ ਦੇ ਆਰਥਿਕ ਅਧਿਕਾਰਾਂ ਸਮਾਜਿਕ ਖੁੱਲ੍ਹਾਂ ਦੇ ਮਸਲਿਆਂ ਨੇ 1960 ਵਿੱਚ ਬਲ ਗ੍ਰਹਿਣ ਕੀਤਾ।ਨਾਰੀਵਾਦ ਦੇ ਤੀਜੇ ਦੌਰ ਵਿੱਚ ਪ੍ਰਮੁੱਖ ਚਿੰਤਕ ਤੇ ਉਨ੍ਹਾਂ ਦੀਆਂ ਸਥਾਪਨਾਵਾਂ ਫਰਾਂਸ ਦੇ ਬਹੁਚਰਚਿਤ ਨਾਰੀ ਚਿੰਤਕ ਸਿਮੋਨ ਦ ਬੁਆਇ ਦੀ 1949 ਈਸਵੀ ਵਿੱਚ ‘ਦ ਸੈਕੰਡ ਸੈਕਸ’ ਨਾਮ ਦੀ ਪੁਸਤਕ ਆਈ ਇਸ ਪੁਸਤਕ ਨਾਲ ਹਰ ਪਾਸੇ ਤਹਿਲਕਾ ਮਚਾ ਦਿੱਤਾ ਸੀ। ਜਿਸ ਸਦਕਾ ਔਰਤ ਨੂੰ ਔਰਤ ਬਣਾਏ ਜਾਣ ਤੋਂ ਪ੍ਰਕਿਿਰਆ ਦੀ ਖੋਜਬੀਨ ਸ਼ੁਰੂ ਹੋਈ। ਔਰਤ ਦੀ ਵਿਸ਼ੇਸ਼ ਨਿਰਮਾਣਕਾਰੀ ਦੀਆਂ ਸਮਾਜ-ਸਭਿਆਚਾਰਕ ਹਾਲਤਾਂ ਦਾ ਗਹਿਰਾਈ ਵਿੱਚ ਅਧਿਐਨ ਸ਼ੁਰੂ ਹੋਇਆ। ਇਸ ਪੁਸਤਕ ਵਿੱਚ ਸਿਮੋਨ ਨੇ ਕਿਹਾ “ਜੀਵ ਵਿਿਗਆਨ,ਮਨੋਵਿਸਲੇਸ਼ਣੀ ਸਿਧਾਂਤ ਅਤੇ ਇਤਿਹਾਸਕ ਪਦਾਰਥਵਾਦ ਦੇ ਨਜ਼ਰੀਏ ਤੋਂ ਨਾਰੀ ਨੂੰ ਪਰਿਭਾਸ਼ਿਤ ਕਰਨ ਦੇ ਅੱਡੋ-ਅੱਡ ਸਿਧਾਂਤ ਦਾ ਲੇਖਾ ਜੋਖਾ ਕਰਦਿਆਂ ਉਸਨੇ ਨਿਰਣਾ ਕੀਤਾ ਕਿ ਤਿੰਨੇ ਖੇਸੇ ਨਾਰੀ ਦੀ ਹੋਂਦ ਸਥਿਤੀ ਅਤੇ ਹੋਂਦ ਚੇਤਨਾ ਨਾਲ ਨਿਆ ਨਹੀਂ ਕਰ ਰਹੇ।ਸਮਾਜ ਵਿੱਚ ਵੱਖ-ਵੱਖ ਨਾਰੀਵਾਦ ਦੇ ਸਰੋਕਾਰ ਸਾਹਮਣੇ ਆਏ ਜਿੰਨ੍ਹਾਂ ਵਿੱਚ ਮਾਰਕਸਾਵਦੀ ਨਾਰੀਵਾਦ ਤੋਂ ਸ਼ੁਰੂ ਹੋ ਕੇ ਉੱਤਰ ਨਾਰੀਵਾਦ ਦੀ ਗੱਲ ਸ਼ੁਰੂ ਹੋ ਚੁੱਕੀ ਹੈ ਅਤੇ ਇਹਨਾਂ ਵੱਖ ਵੱਖ ਮਾਡਲਾਂ ਰਾਹੀ ਔਰਤਾਂ ਦੀ ਚੇਤਨਾ ਦੇ ਵਿਕਾਸ ਦਾ ਯੁਗ ਸ਼ੁਰੂ ਹੰੁਦਾ ਹੈ।

ਡਾ.ਬਿਕਰਮਜੀਤ ਸਿੰਘ ਬਰਨਾਲਾ 94655-68680 ਡਾ ਬਿਕਰਮਜੀਤ ਸਿੰਘ ਪੁਰਬਾ (talk) 08:29, 31 March 2022 (UTC)Reply

ਨਸਲੀ ਵਿਤਕਰਾ

edit

ਨਸਲੀ ਵਿਤਕਰਾ

ਪੰਜਾਬ ਇੱਕ ਅਜਿਹਾ ਸੂਬਾ ਹੈ ਜਿੱਥੇ ਵੱਖ-ਵੱਖ ਨਸਲਾਂ,ਜਾਤਾਂ-ਪਾਤਾਂ ਤੇ ਧਰਮਾਂ ਦੇ ਲੋਕ ਰਹਿੰਦੇ ਹਨ।ਸਮਾਜ ਵਿੱਚ ਸਾਨੂੰ ਇਹ ਵੀ ਵੇਖਣ ਨੂੰ ਮਿਲਦਾ ਹੈ ਜਾਤਾਂ,ਨਸਲਾਂ ਜਾਂ ਧਰਮਾਂ ਦੀ ਇਹ ਵੰਡ ਲੋਕਾਂ ਦੇ ਕਿੱਤਿਆਂ ਦੇ ਆਧਾਰ ਤੇ ਵੀ ਹੰੁਦੀ ਹੈ।ਅੱਜ ਭਾਵੇਂ ਸਮਾਜ ਕਿੰਨ੍ਹੀ ਵੀ ਤਰੱਕੀ ਕਰ ਚੁੱਕਾ ਹੈ ਪਰ ਸਾਨੂੰ ਸਾਡੇ ਆਲੇ ਦੁਆਲੇ ਵੰਡੀਆਂ ਵੇਖਣ ਨੂੰ ਮਿਲਦੀਆਂ ਹਨ। ਜੇਕਰ ਅੱਜ ਅਸੀਂ ਵਿਸ਼ਵੀਕਰਨ ਦੀ ਗੱਲ ਕਰਦੇ ਹਾਂ।ਜਿਸ ਵਿੱਚ ਮਨੁੱਖ ਅੰਤਰਰਾਸ਼ਟਰੀ ਪੱਧਰ ਤੱਕ ਆਪਣੇ ਆਪ ਨੂੰ ਸਥਾਪਿਤ ਕਰ ਚੁੱਕਾ ਹੈ ਪਰ ਜਾਤ-ਪਾਤ ਦਾ ਇਹ ਫਰਕ ਲੋਕਾਂ ਦੇ ਦਿਲਾਂ ਵਿੱਚੋਂ ਨਹੀਂ ਮਿਿਟਆ ਹੈ।ਪੰਜਾਬੀ ਭਾਵੇਂ ਬਰਤਾਨਵੀ,ਅਮਰੀਕਾ,ਕੈਨੇਡਾ ਵਰਗੇ ਜਾਤ-ਪਾਤ ਰਹਿਤ ਮੁਲਕ ਵਿੱਚ ਜਾ ਵਸੇ ਹਨ ਪਰ ਆਪਣਾ ਸਮਾਜ ਦੇ ਘਿਨੌਣੇ ਪੱਖ ਵੀ ਨਾਲ ਲੈ ਕੇ ਗਏ ਹਨ।ਇੰਗਲੈਂਡ ਵਰਗੇ ਮੁਲਕਾਂ ਵਿੱਚ ਪੰਜਾਬੀਆਂ ਦੀਆਂ ਸਥਿਤੀ ਪੰਜਾਬ ਵਾਂਗ ਹੀ ਕਾਇਮ ਹੈ।ਵਿਦੇਸ਼ਾਂ ਵਿੱਚ ਵੱਸਦਾ ਪੰਜਾਬੀ ਭਾਈਚਾਰੇ ਦੁਆਰਾ ਨਵੀਂ ਜਾਣ ਪਹਿਚਾਣ ਬਣਾਉਣੀ ਹੰੁਦੀ ਹੈ ਤਾਂ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ ਪਹਿਲਾਂ ਅਗਲੇ ਦੀ ਜਾਤ ਬਾਰੇ ਪਤਾ ਲਗਾਇਆ ਜਾਂਦਾ ਹੈ।ਅਸਲ ਵਿੱਚ ਪੰਜਾਬੀ ਜਾਤਾਂ ਦੀ ਵੰਡ ਪੰਜਾਬੀ ਸਭਿਆਚਾਰ ਦਾ ਅਨਿੱਖੜਵਾਂ ਅੰਗ ਹਨ।ਪੰਜਾਬੀ ਲੋਕ ਕਿਧਰੇ ਵੀ ਚਲੇ ਜਾਣ ਇਸ ਤੋਂ ਪਿੱਛਾ ਨਹੀਂ ਛੁਡਾ ਸਕਦੇ ਹਨ।ਵੱਖ-ਵੱਖ ਜਾਤਾਂ ਦੇ ਲੋਕ ਆਪਣੇ ਬੱਚਿਆਂ ਦੇ ਵਿਆਹ ਆਪਣੀ ਬਰਾਦਰੀ ਵਿੱਚ ਹੀ ਕਰਦੇ ਹਨ।ਭਾਵੇਂ ਜੱਟਾਂ ਅਤੇ ਬਾਕੀ ਜਾਤਾਂ ਵਿੱਚ ਅੰਦਰੋਂ ਅੰਦਰੀ ਠੰਡੀ ਜੰਗ ਕਾਇਮ ਰਹਿੰਦੀ ਹੈ ਪਰ ਬਾਹਰੀ ਤੌਰ ਤੇ ਉਹ ਮਿਲ ਜੁਲ ਕੇ ਰਹਿੰਦੇ ਹਨ ਅਤੇ ਝੂਠੀ ਸਾਂਝ ਦਾ ਦਿਖਾਵਾ ਕਰਦੇ ਹਨ।ਇਹ ਸਾਰੇ ਜਾਤਾਂ ਦੇ ਲੋਕ ਜਦੋਂ ਪੱਛਮ ਦੀ ਧਰਤੀ ਉਪਰਇੱਕਠੇ ਹੰੁਦੇ ਹਨ ਤਾਂ ਇਹਨਾਂ ਸਾਰੇ ਮੁਸ਼ਕਿਲਾਂ ਇਕੋ ਜਿਹੀਆਂ ਹੰੁਦੀਆਂ ਹਨ। ਵਿਦੇਸ਼ਾਂ ਵਿੱਚ ਵੀ ਪੰਜਾਬੀ ਦੀ ਗਿਣਤੀ ਅੰਗਰੇਜ਼ਾ ਦੇ ਮੁਕਾਬਲੇ ਘੱਟ ਹੋਣ ਕਰਕੇ ਉਹਨਾਂ ਨੂੰ ਪੱਛਮ ਵਿੱਚ ਆਪਣੀ ਜਾਣ ਪਛਾਣ ਲਈ ਜਦੋ ਜਹਿਦ ਕਰਨੀ ਪੈਂਦੀ ਹੈ। ਪੰਜਾਬੀ ਸਮਾਜ ਵਿਚਲੇ ਜਾਤ-ਪਾਤ ਦੇ ਵਿਤਕਰੇ ਵਾਂਗ ਗੋਰਿਆਂ ਵੱਲੋਂ ਵੀ ਪੰਜਾਬੀਆਂ ਨਾਲ ਨਸਲੀ ਵਿਤਕਰਾ ਹੰੁਦਾ ਹੈ।ਬਰਤਾਨਵੀ ਪੰਜਾਬੀ ਨਸਲੀ ਵਿਤਕਰੇ ਦਾ ਸਭ ਤੋਂ ਵੱਧ ਨਸਲੀ ਨਫਰਤ ਦਾ ਸ਼ਿਕਾਰ ਹੰੁਦੇ ਹਨ।ਨਸਲੀ ਵਿਤਕਰੇ ਦੀ ਇਹ ਸਮੱਸਿਆ ਹਰ ਪੰਜਾਬੀ ਨੂੰ ਬੇਗਾਨੇ ਮੁਲਕਾਂ ਵਿੱਚ ਆਉਂਦੀ ਹੈ।ਬਰਤਾਨੀਆ ਵਿੱਚ ਪੰਜਾਬੀਆਂ ਦਾ ਇਹ ਵੀ ਦੁਖਾਂਤ ਹੈ ਕਿ ਸਭ ਕੁਝ ਮਿਲਣ ਦੇ ਬਾਵਜੂਦ ਵੀ ਉਹ ਨਸਲੀ ਵਿਤਕਰੇ ਦਾ ਸ਼ਿਕਾਰ ਹੰੁਦੇ ਹਨ।ਕਾਲੇ ਗੋਰੇ ਦੇ ਮੱਤਭੇਦ ਨੇ ਇੰਗਲੈਂਡ ਦੀ ਸਮਾਜਿਕ,ਆਰਥਿਕ ਅਤੇ ਰਾਜਨੀਤਿਕ ਸੰਸਕ੍ਰਿਤੀ ਨੂੰ ਹਿਲਾ ਕੇ ਰੱਖ ਦਿੱਤਾ ਹੈ ਅਤੇ ਕਾਲੇ ਲੋਕਾਂ ਦਾ ਭਵਿੱਖ ਧੰੁਦਲਾ ਬਣ ਰਿਹਾ ਹੈ।ਪੰਜਾਬੀਆਂ ਦੀ ਕੋਸ਼ਿਸ਼ ਹੰੁਦੀ ਹੈ ਕਿ ਉਹ ਵਧੇਰੇ ਕਰਕੇ ਆਪਣੀ ਬਰਾਦਰੀ ਦੇ ਨੇੜੇ ਰਹਿਣ।ਗੋਰਿਆਂ ਨਾਲ ਸੰਪਰਕ ਵਿੱਚ ਆਉਣ ਤੋਂ ਉਹ ਕੰਨੀ ਕਤਰਾਉਂਦੇ ਹਨ ਪਰ ਨਸਲਵਾਦੀਆਂ ਨਾਲ ਟੱਕਰ ਲੈਣ ਦੀ ਉਹ ਪੂਰੀਹਿੰਮਤ ਵੀ ਰੱਖਦੇ ਹਨ।

           ਪਰਵਾਸੀ ਪੰਜਾਬੀ ਲੋਕਾਂ ਵਿੱਚ ਨਸਲੀ ਵਿਤਕਰਾ ਵਿਦੇਸ਼ਾਂ ਵਿੱਚ ਕੰਮ-ਕਾਰ ਮਾਹੌਲ ਜਾਂ ਹੋਰ ਸਭਿਆਚਾਰਕ ਕਾਰੋ-ਵਿਵਹਾਰ,ਖਾਣ-ਪੀਣ,ਧਰਮ ਦੇ ਆਧਾਰ ਤੇ ਪਰਵਾਸੀਆਂ ਨੂੰ ਵੱਡੇ ਪੱਧਰ ਤੇ ਸਾਹਮਣਾ ਕਰਨਾ ਪੈਂਦਾ ਹੈ।ਗੋਰਿਆਂ ਨਾਲ ਰਹਿ ਰਹੇ ਪੰਜਾਬੀਆਂ ਨੂੰ ਨਾ ਮਾਤਰ ਤਨਖ਼ਾਹਾਂ ਉਪਰ ਕੰਮ ਕਰਨਾ ਪੈਂਦਾ ਹੈ ।ਪਰਵਾਸੀ ਭਾਈਚਾਰਾ ਜੇਕਰ ਇਸ ਦੀ ਵਿਰੋਧਤਾ ਕਰਦਾ ਹੈ ਤਾਂ ਨੌਕਰੀ ਤੋਂ ਕੱਢ ਦਿੱਤਾ ਜਾਂਦਾ ਹੈ।ਪੱਛਮੀ ਮੁਲਕਾਂ ਵਿੱਚ ਪਰਵਾਸੀਆਂ ਲਈ ਉਦੋਂ ਸੰਕਟਮਈ ਸਥਿਤੀ ਬਣ ਜਾਂਦੀ ਹੈ,ਜਦੋਂ ਕੋਈ ਪਰਵਾਸੀ ਗੈਰ-ਕਾਨੂੰਨੀ ਢੰਗ ਨਾਲ ਇਨ੍ਹਾਂ ਮੁਲਕਾਂ ਵਿੱਚ ਰਹਿ ਰਿਹਾ ਹੋਵੇ।ਜਿਹੜੇ ਪਰਵਾਸੀ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਹਨ ਉਨ੍ਹਾਂ ਨਾਲ ਦੁਰ-ਵਿਵਹਾਰ ਦੀਆਂ ਘਟਨਾਵਾਂ ਬੇਹੱਦ ਜ਼ਿਆਦਾ ਹਨ।ਜਿਸ ਵਿੱਚ ਪਰਵਾਸੀ ਵਿਅਕਤੀ ਖੁੱਲ੍ਹ ਕੇ ਉਸ ਨਾਲ ਹੋ ਰਹੇ ਦੁਰ-ਵਿਵਹਾਰ ਦਾ ਸਾਹਮਣਾ ਨਹੀਂ ਕਰ ਸਕਦਾ।ਹਰਜੀਤ ਅਟਵਾਲ ਆਪਣੇ ਨਾਵਲਾਂ ਵਿੱਚ ਨਸਲੀ ਵਿਤਕਰੇ ਦੇ ਅਜਿਹੇ ਸਰੋਕਾਰਾਂ ਨੂੰ ਰੂਪਮਾਨ ਕਰਨ ਵੱਲ ਰੁਚਿਤ ਹੈ।ਜੋ ਮਨੁੱਖੀ ਮਨ ਦੀਆਂ ਕਈ ਅਣਛੋਹੀਆਂ ਤੇ ਅਸਲੋਂ ਨਿਵਕੇਲੀਆਂ ਪਰਤਾਂ ਨੂੰ ਦ੍ਰਿਸ਼ਟੀਗੋਚਰ ਕਰਦੇ ਹਨ।
                    ਪਰਵਾਸ ਵਿੱਚ ਗੈਰ–ਕਾਨੂੰਨੀ ਢੰਗ ਨਾਲ ਰਹਿ ਰਿਹਾ ਇਹ ਭਾਈਚਾਰਾ ਬੇਹੱਦ ਚਿੰਤਾਮਈ ਸਥਿਤੀ ਵਿੱਚੋਂ ਗੁਜ਼ਰਦਾ ਹੈ।ਇੱਕ ਤਾਂ ਉਸ ਲਈ ਪਰਵਾਸ ਵਿੱਚ ਆਪਣੇ-ਆਪ ਨੂੰ ਸਥਾਪਿਤ ਕਰਨਾ ਹੈ, ਦੂਸਰਾ ਪੰਜਾਬ ਵਿੱਚ ਉਸਦਾ ਪਰਿਵਾਰ ਹੈ।ਉਸ ਵਿਅਕਤੀ ਨੂੰ ਪਤਾ ਨਹੀਂ ਕਿ ਉਸ ਦਾ ਕਿੰਨਾ ਸਮਾਂ ਪਰਵਾਸ ਵਿੱਚ ਗੁਜ਼ਰ ਜਾਵੇ ਅਤੇ ਆਪਣੇ-ਆਪ ਨੂੰ ਸਥਾਪਿਤ ਕਰਨ ਤੋਂ ਬਾਅਦ ਉਸ ਦਾ ਮੁੱਖ ਮਨੋਰਥ ਆਪਣੇ ਪਰਿਵਾਰ ਨੂੰ ਵਿਦੇਸ਼ ਵਿੱਚ ਸੱਦਣਾ ਹੰੁਦਾ ਹੈ।ਪਰਵਾਸੀ ਪੰਜਾਬੀ ਪੱਛਮ ਦੀਆਂ ਕਦਰਾਂ-ਕੀਮਤਾਂ ਸਮਾਜ ਦੇ ਵਿਿਭੰਨ-ਵਿਿਭੰਨ ਅੰਗਾਂ ਤੋਂ ਜਾਣੂ ਹੋ ਜਾਂਦਾ ਹੈ।ਉਸ ਨੂੰ ਪੱਛਮ ਵਿੱਚ ਰਹਿੰਦਿਆਂ ਆਪਣੇ ਪਰਿਵਾਰਾਂ ਨੂੰ ਕਿਵੇਂ ਸੱਦਣਾ ਹੈ,ਇਸ ਦਾ ਭੇਤ ਪਾ ਲੈਂਦਾ ਹੈ ਤੇ ਆਪਣੇ ਪਰਿਵਾਰਾਂ ਨੂੰ ਆਪਣੇ ਕੋਲ ਇਹ ਲੋਕ ਕਿਸੇ ਨਾ ਕਿਸੇ ਤਰੀਕੇ ਸੱਦ ਲੈਂਦੇ ਹਨ।

ਡਾ.ਬਿਕਰਮਜੀਤ ਸਿੰਘ 9465568680 112.196.94.194 (talk) 07:33, 2 April 2022 (UTC)Reply

ਡਾ ਬਿਕਰਮਜੀਤ ਸਿੰਘ ਪੁਰਬਾ

edit

ਡਾ ਬਿਕਰਮਜੀਤ ਸਿੰਘ ਪੁਰਬਾ ਨਾਮਦੇਵ ਨਗਰ ਬਰਨਾਲਾ ਪੰਜਾਬ ਸੰਪਰਕ 9465568680 ਮੇਲ -drbikramjitpurba@gmail.com ਜਨਮ ਤਰੀਕ 05/11/1988

ਐਮ. ਏ ਪੀ.ਐਚ ਡੀ 

ਅਸਿਸਟੈਂਟ ਪ੍ਰੋਫੈਸਰ ਖੋਜ ਪੱਤਰ 6

ਕੌਮਾਂਤਰੀ ਕਾਨਫ਼ਰੰਸਾਂ 10 

ਰਾਸ਼ਟਰੀ ਕਾਨਫ਼ਰੰਸਾਂ 12 ਕਿਤਾਬਾਂ 4 ਆਰਟੀਕਲ 50 ਡਾ ਬਿਕਰਮਜੀਤ ਸਿੰਘ ਪੁਰਬਾ (talk) 07:46, 2 April 2022 (UTC)Reply